اُ توں شروع ہون والے پنجابی لفظاں دے معنےਬ

ਵੇਧਨ ਕੀਤੀ। ੨. ਵੇਦਨ (ਵਿਆਹ) ਕੀਤੀ. ਵਿਆਹੀ. "ਰੂਪਕੰਨਿਆ ਸੁੰਦਰਿ ਬੇਧੀ." (ਆਸਾ ਕਬੀਰ)


ਵੇਧਨ ਕੀਤੇ ਹਨ. "ਬੇਧੀਅਲੇ ਚਕ੍ਰ ਭੁਅੰਗਾ." (ਰਾਮ ਕਬੀਰ) ਭੁਜੰਗਮਾ ਨਾੜੀ ਵਿੱਚ ਪ੍ਰਾਣਾਂ ਦਾ ਸੰਚਾਰ ਕਰਕੇ ਚਕ੍ਰ ਵੇਧਨ ਕੀਤੇ ਹਨ. ਦੇਖੋ, ਖਟਚਕ੍ਰ.


ਵੇਧਨ. ਕਰੀਐ. ਵਿੰਨ੍ਹੀਏ.


ਸੰ. ਵੇਣੁ. ਬਾਂਸ. "ਬੇਨ ਬਿਰਛ ਕੇ ਖਰੇ ਸਮੂਹਾ." (ਨਾਪ੍ਰ) ੨. ਸੰ. ਵੀਣਾ. ਤੰਤੀ. "ਹਥਿ ਕਰਿ ਤੰਤੁ ਬਜਾਵੈ ਜੋਗੀ ਥੋਥਰ ਬਾਜੈ ਬੇਨ." (ਆਸਾ ਮਃ ੪) ੩. ਦੇਖੋ, ਬੇਣ ਅਤੇ ਬੈਨੁ.


ਫ਼ਾ. [بےنگوُں] ਵਿ- ਬਿਨਾ ਕਜ. ਜਿਸ ਵਿੱਚ ਨਗੂੰ (ਖ਼ਮ) ਨਹੀਂ.


ਵਿ- ਬਿਨਾ ਨਜਰ (ਦ੍ਰਿਸ੍ਟਿ). ਅੰਨ੍ਹਾ. ਭਾਵ- ਗਿਆਨਦ੍ਰਿਸ੍ਟਿ ਬਿਨਾ. "ਬੇਨਜਰ ਬੇਬਾਕ." (ਤਿਲੰ ਮਃ ੧)


ਫ਼ਾ. [بینظیر] ਬੇਨਜੀਰ. ਵਿ- ਜਿਸ ਦੀ ਨਜੀਰ (ਮਿਸਾਲ) ਨਹੀਂ. ਅਦ੍ਵਿਤੀਯ. ਲਾਸਾਨੀ. ਅਨੁਪਮ.


ਸੰ. ਵਿਨਤਿ. ਸੰਗ੍ਯਾ- ਪ੍ਰਣਾਮ. ਨਮਸਕਾਰ। ੨. ਵਿਨਯ. ਪ੍ਰਾਰਥਨਾ। ੩. ਨੰਮ੍ਰਤਾ. ਹਲੀਮੀ.