اُ توں شروع ہون والے پنجابی لفظاں دے معنےਖ

ਸੰ. ਕ੍ਸ਼ਰਣ. ਸੰਗ੍ਯਾ- ਚੁਇਣਾ. ਟਪਕਣਾ। ੨. ਬਹਿਣਾ. ਵਗਣਾ। ੩. ਦੇਖੋ, ਖੜਨਾ.


ਵਿ- ਖੁਰਦੜਾ. ਖਾਰਵਾਲਾ. ਖ਼ਾਰਦਾਰ.


ਸੰ. ਖਰਦੂਸਣ. ਸੰਗ੍ਯਾ- ਧਤੂਰਾ. ਕਨਕ. ਜਿਸ ਦੇ ਖਾਣ ਤੋਂ ਗਧਾ ਮਰ ਜਾਂਦਾ ਹੈ। ੨. ਦੇਖੋ, ਖਰ ਅਤੇ ਦੂਖਨ.


ਦੇਖੋ, ਖਰਣਾ. "ਕਈ ਜਨਮ ਗਰਭ ਹਿਰਿ ਖਰਿਆ." (ਗਉ ਮਃ ੫) ੨. ਦੇਖੋ, ਖੜਨਾ, "ਜੋ ਦੀਸੈ ਸੋ ਕਾਲਹਿ ਖਰਣਾ" (ਸੂਹੀ ਮਃ ੫) "ਗ੍ਰਸਿ ਮੀਨਾ ਵਸਿਗਤ ਖਰਿਆ." (ਕਾਨ ਮਃ ੪) "ਜੰਜੀਰ ਬਾਂਧਿਕਰਿ ਖਰੇ ਕਬੀਰ." (ਭੈਰ ਅਃ ਕਬੀਰ)


ਸੰ. ਖਰ੍‍ਬ. ਸੰਗ੍ਯਾ- ਕੁਬੇਰ ਦੀ ਇੱਕ ਨਿਧਿ. ਲੀਲਾਵਤੀ ਅਨੁਸਾਰ ਕ੍ਰੋੜ ਦਾ ਦਸ਼ ਗੁਣਾ ਅਰਬੁਦ, ਅਰਬੁਦ ਦਾ ਦਸ਼ ਗੁਣਾ ਅਬਜ, ਅਬਜ ਦਾ ਦਸ਼ ਗੁਣਾ ਖਰਬ ਹੁੰਦਾ ਹੈ. ਰਾਮਾਇਣ ਵਿੱਚ ਮਹਾਪਦਮ ਨੂੰ ਹਜ਼ਾਰ ਗੁਣਾ ਕਰਨ ਤੋਂ ਖਰਬ ਸੰਖ੍ਯਾ ਲਿਖੀ ਹੈ. ਦੇਖੋ, ਸੰਖ੍ਯਾ. "ਲਾਖ ਅਰਬ ਖਰਬ ਦੀਨੋ ਦਾਨ." (ਗਉ ਮਃ ੫) ੨. ਵਾਮਨ. ਬਾਉਨਾ। ੩. ਵਿ- ਛੋਟਾ.


ਮਰਾ. ਵਿ- ਉੱਚਾ ਨੀਵਾਂ. ਸਮਤਾ ਬਿਨਾ। ੨. ਊਚ ਨੀਚ. "ਖਰਬੜ ਹੋਏ ਖੁਦੀ ਖੁਆਰਾ." (ਭਾਗੁ)