ਸੰਗ੍ਯਾ- ਖੂਹ ਦੀ ਮਣ ਵਿੱਚ ਹੋਇਆ ਸੁਰਾਖ਼. ਆਸ ਪਾਸ ਦਾ ਜਲ ਜਦ ਜ਼ੋਰ ਕਰਦਾ ਹੈ ਤਦ ਕਮਜ਼ੋਰ ਚਿਣਾਈ ਨੂੰ ਘਾਰਕੇ ਰਸਤਾ ਕਰ ਲੈਂਦਾ ਹੈ। ੨. ਪਸ਼ੂ ਬਨ੍ਹਣ ਲਈ ਬਣਾਇਆ ਛੱਪਰ। ੩. ਦੇਖੋ, ਕੂਲਘਾਰੀ। ੪. ਵਿ- ਘਾਤ ਕਰਨ ਵਾਲੀ. ਹਤ੍ਯਾਰੀ. "ਮੇਦ ਏਸਣੀ ਆਦਿ ਉਚਰੀਐ। ਘਾਰੀ ਅੰਤ ਸਬਦ ਕਹੁ ਧਰੀਐ." (ਸਨਾਮਾ) ਮੇਦਾ (ਮੇਦਿਨੀ) ਈਸ਼ (ਰਾਜਾ), ਉਸ ਦੀ ਸੈਨਾ, ਉਸ ਦੇ ਨਾਸ਼ ਕਰਨ ਵਾਲੀ (ਘਾਰੀ) ਬੰਦੂਕ਼.
ਸੰਗ੍ਯਾ- ਦੇਖੋ, ਘਾਲਣਾ. ੨. ਸੇਵਾ. ਟਹਿਲ. "ਘਾਲਿ ਸਿਆਣਪ ਉਕਤਿ ਨ ਮੇਰੀ." (ਰਾਮ ਅਃ ਮਃ ੫) ੩. ਮਿਹਨਤ. ਮੁਸ਼ੱਕਤ. "ਸਾਧ ਕੈ ਸੰਗਿ ਨਹੀ ਕਛੁ ਘਾਲ." (ਸੁਖਮਨੀ) ੪. ਕਰਣੀ. ਕਮਾਈ. "ਪਹੁਚਿ ਨ ਸਾਕਉ ਤੁਮਰੀ ਘਾਲ." (ਬਿਲਾ ਮਃ ੫) ੫. ਵਿਨਾਸ਼. ਵਧ। ੬. ਦੁੱਧ ਨੂੰ ਉਬਾਲਣ ਸਮੇਂ ਵਿੱਚ ਮਿਲਾਇਆ ਪਾਣੀ. ਹੰਘਾਲ. ਆਵਟਣੁ.
ਵਿ- ਵਿਨਾਸ਼ਕ। ੨. ਪ੍ਰੇਰਕ. ਚਲਾਉਣ ਵਾਲਾ. "ਸਰਬ ਪਾਲਕ ਸਰਬ ਘਾਲਕ ਸਰਬ ਕੋ ਪੁਨ ਕਾਲ." (ਜਾਪੁ) ੩. ਡਾਲਨੇਵਾਲਾ. ਪਾਉਣਵਾਲਾ। ੪. ਭੇਜਣ ਵਾਲਾ.
nan
nan
ਕ੍ਰਿ- ਭੇਜਣਾ. ਘੱਲਣਾ. "ਮਤ ਘਾਲਹੁ ਜਮ ਕੀ ਖਬਰੀ." (ਬਿਲਾ ਕਬੀਰ) ੨. ਤਬਾਹ ਕਰਨਾ. ਬਰਬਾਦ ਕਰਨਾ. "ਆਪਿ ਗਏ ਅਉਰਨ ਹੂੰ ਘਾਲਹਿ." (ਗਉ ਕਬੀਰ) ੩. ਮਿਹਨਤ ਕਰਨਾ. "ਕਈ ਕੋਟਿ ਘਾਲਹਿ ਥਕਿਪਾਹਿ." (ਸੁਖਮਨੀ) ੪. ਪ੍ਰਹਾਰ ਕਰਨਾ. ਵਾਰ ਕਰਨਾ. "ਇਸੈ ਤੁਰਾਵਹੁ ਘਾਲਹੁ ਸਾਟਿ." (ਗੌਂਡ ਕਬੀਰ) ੫. ਡਾਲਨਾ. ਪਾਉਣਾ. ਮਿਲਾਉਣਾ. "ਜਿਸ ਕਾ ਸਾ ਤਿਸੁ ਘਾਲਣਾ" (ਮਾਰੂ ਸੋਲਹੇ ਮਃ ੫) ੬. ਸੰਗ੍ਯਾ- ਕਮਾਈ. "ਇਹੁ ਭਗਤਾ ਕੀ ਘਾਲਣਾ." (ਮਾਰੂ ਸੋਲਹੇ ਮਃ ੫)
ਮਿਹਨਤ ਕਰਦਾ ਹੈ. "ਆਨ ਜੰਜਾਰ ਬ੍ਰਿਥਾ ਸ੍ਰਮ ਘਾਲਤ." (ਸਾਰ ਮਃ ੫) ੨. ਭੇਜਦਾ ਹੈ। ੩. ਨਾਸ਼ ਕਰਦਾ ਹੈ। ੪. ਪਾਉਂਦਾ ਹੈ. ਡਾਲਤਾ ਹੈ.
ਦੇਖੋ, ਘਾਲਣਾ.
nan
ਘਾਲ (ਮਿਹਨਤ) ਕਰਕੇ. "ਘਾਲਿ ਖਾਇ ਕਿਛੁਹ ਹਥਹੁ ਦੇਇ." (ਵਾਰ ਸਾਰ ਮਃ ੧) ੨. ਡਾਲਕਰ. ਪਾਕੇ.
ਤਬਾਹ ਕੀਤਾ. ਬਰਬਾਦ ਕੀਤਾ. "ਬੂਡੀ! ਘਰ ਘਾਲਿਓ।" (ਧਨਾ ਛੰਤ ਮਃ ੧) ੨. ਘੱਲਿਆ. ਭੇਜਿਆ। ੩. ਡਾਲਿਆ. ਪਾਇਆ.