اُ توں شروع ہون والے پنجابی لفظاں دے معنےਬ

ਦਸਮਗ੍ਰੰਥ ਵਿੱਚ ੪੦੫ ਵੇਂ ਚਰਿਤ੍ਰ ਦੇ ਅੰਤ, ਪ੍ਰਾਰਥਨਾਰੂਪ ਚੌਪਈ ਛੰਦਾਂ ਦਾ ਸਤੋਤ੍ਰ, ਜੋ "ਕਵਿਉਵਾਚ ਬੇਨਤੀ ਚੌਪਈ." ਸਿਰਲੇਖ ਤੋਂ ਆਰੰਭ ਹੁੰਦਾ ਹੈ. ਦੇਖੋ, ਚੌਪਈ ੨.#ਇਸ ਦੇ ਅੰਤ ਮਹਾਤਮ ਲਿਖਿਆ ਹੈ-#"ਦੂਖ ਦਰਦ ਭੌ ਨਿਕਟ ਨ ਤਿਨ ਨਰ ਕੇ ਰਹੈ।#ਹੋ! ਜੋ ਯਾਂਕੀ ਇਕਬਾਰ ਚੌਪਈ ਕੋ ਕਹੈ."


ਫ਼ਾ. ਵਿ- ਜਿਸ ਦਾ ਨਮੂਨਾ ਨਹੀਂ. ਅਦ੍ਵਿਤੀਯ. ਬੇਮਿਸਲ.


ਫ਼ਾ. [بینوا] ਵਿ- ਨਵਾ (ਸਾਮਾਨ) ਬਿਨਾ. ਕੰਗਾਲ. ਨਿਰਧਨ। ੨. ਸੰਗ੍ਯਾ- ਮੁਸਲਮਾਨ ਫਕੀਰਾਂ ਦਾ ਇੱਕ ਫਿਰਕਾ. ਜੋ ਸ਼ਰਾ ਦਾ ਪੂਰਾ ਪਾਬੰਦ ਨਹੀਂ. ਇਸ ਦਾ ਮੁੱਖ ਆਚਾਰਯ ਖ਼੍ਵਾਜਾ ਹਸਨ ਬਸਰੀ ਹੋਇਆ ਹੈ. "ਬਕੈ ਬੇਨਵਾ ਬਾਹਰ ਖਰ੍ਯੋ." (ਗੁਪ੍ਰਸੂ)


ਵਿ- ਵਿਨਾਸ਼ ਹੋਣ ਵਾਲਾ. "ਰਵਿ ਸਸੀਅਰ ਬੇਨਾਧਾ." (ਸਾਰ ਮਃ ੫)


ਫ਼ਾ. [بےنِیاز] ਨਯਾਜ਼ (ਪਰਵਾ) ਰਹਿਤ. ਇੱਛਾ ਰਹਿਤ.


ਵਿ- ਜੋ ਨਮਾਜ਼ ਨਹੀਂ ਪੜ੍ਹਦਾ. ਜੋ ਈਸ਼੍ਵਰ ਅੱਗੇ ਪ੍ਰਾਰਥਨਾ ਨਹੀਂ ਕਰਦਾ. "ਬੇਨਿਵਾਜਾਂ ਤੇ ਸਗ ਭਲੇ." (ਜਸਾ)


ਦੇਖੋ, ਬੇਣੀ। ੨. ਚੋਟੀ ਸ਼ਿਖਾ. "ਬੇਨੀ ਕੇ ਮੁੰਡਾਏ ਕਹਾਂ, ਕਾਸੀ ਕੇ ਬਸਾਏ ਕਹਾਂ ?" (ਹੰਸਰਾਮ) ੩. ਗੁੱਤ. "ਬੇਨੀ ਰੁਚਿਰ ਸਵਾਰੀ." (ਨਾਪ੍ਰ)


ਸੰ. ਵੇਣੁ. ਸੰਗ੍ਯਾ- ਬਾਂਸ। ੨. ਬਾਂਸ ਦੀ ਬਣੀ ਬੰਸਰੀ. ਮੁਰਲੀ. "ਬੇਨੁ ਬਜਾਵੈ ਗੋਧਨੁ ਚਰੈ." (ਮਾਲੀ ਨਾਮਦੇਵ)