اُ توں شروع ہون والے پنجابی لفظاں دے معنےਕ

ਦੇਖੋ, ਕੇਦਾਰ ੩. "ਗੰਗਾ ਜਮਨਾ ਕੇਲ ਕੇਦਾਰਾ." (ਮਾਰੂ ਸੋਲਹੇ ਮਃ ੧) ੨. ਕਲ੍ਯਾਣ ਠਾਟ ਦਾ ਇੱਕ ਸੰਪੂਰਣ ਰਾਗ ਹੈ. ਇਸ ਵਿੱਚ ਮੱਧਮ ਸ਼ੁੱਧ ਅਤੇ ਤੀਵ੍ਰ ਦੋਵੇਂ ਲਗਦੇ ਹਨ. ਨਿਸਾਦ ਭੀ ਦੋਵੇਂ ਹਨ. ਸ਼ੁੱਧ ਮੱਧਮ ਵਾਦੀ ਅਤੇ ਸੜਜ ਸੰਵਾਦੀ ਹੈ. ਤੀਵ੍ਰ ਮੱਧਮ ਅਤੇ ਗਾਂਧਾਰ ਦੁਰਬਲ ਹਨ. ਗਾਉਣ ਦਾ ਵੇਲਾ ਰਾਤ ਦਾ ਦੂਜਾ ਪਹਿਰ ਹੈ.#ਸਰਗਮ- ਨ ਸ ਮ, ਗ ਪ, ਮੀ ਪ ਧ ਨਾ ਧ ਪ, ਸ ਨਾ ਧ ਪ, ਮੀ ਪ ਧ ਪ ਮ, ਰ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੇਦਾਰੇ ਦਾ ਤੇਈਹਵਾਂ ਨੰਬਰ ਹੈ। ੩. ਦੇਖੋ, ਕਿਦਾਰਾ.


ਵਟਾਲੇ ਦਾ ਵਸਨੀਕ ਲੂੰਬਾ ਖਤ੍ਰੀ, ਜੋ ਸ਼੍ਰੀ ਗੁਰੂ ਅਮਰਦਾਸ ਜੀ ਦਾ ਸਿੱਖ ਹੋ ਕੇ ਵਡਾ ਕਰਣੀ ਵਾਲਾ ਪ੍ਰਸਿੱਧ ਹੋਇਆ. ਗੁਰੂ ਸਾਹਿਬ ਨੇ ਇਸ ਨੂੰ ਪ੍ਰਚਾਰਕ ਥਾਪਕੇ ਮੰਜੀ ਬਖ਼ਸ਼ੀ. ਦੇਖੋ, ਬਾਈ ਮੰਜੀਆਂ.


ਕੀਅਨ. ਕੀਤੇ. ਕਰੇ. "ਊਤਮ ਹਰਿ ਹਰਿ ਕੇਨ." (ਕਾਨ ਮਃ ੪) ੨. ਸਰਵ- ਕਿਸੇ ਨੇ. ਕਿਸ ਕਰਕੇ. ਤ੍ਰਿਤੀਯਾ ਵਿਭਕ੍ਤਿ ਦਾ ਇਕ ਵਚਨ. "ਜੇਨ ਕੇਨ ਪ੍ਰਕਾਰੇ ਹਰਿਜਸ ਸੁਨਹੁ." (ਆਸਾ ਛੰਤ ਮਃ ੫) ਜਿਸ ਕਿਸ ਤਰਾਂ ਹਰਿਯਸ਼ ਸੁਣੋ। ੩. ਸੰਗ੍ਯਾ- ਇੱਕ ਉਪਨਿਸਦ, ਜਿਸਦੇ ਮੁੱਢ "ਕੇਨ" ਪਾਠ ਹੋਣ ਕਰਕੇ ਇਹ ਸੰਗ੍ਯਾ ਹੋ ਗਈ ਹੈ, ਜਿਵੇਂ- ਸੋਦਰੁ, ਸੋ ਪੁਰਖੁ ਆਦਿਕ. ਕੇਨ ਉਪਨਿਸਦ ਦਾ ਨਾਉਂ "ਤਲਵਕਾਰ" ਭੀ ਹੈ.


ਸੰ. ਸੰਗ੍ਯਾ- ਭੁਜਬੰਦ. ਅੰਗਦ. ਬਾਜ਼ੂਬੰਦ. ਬਹੁੱਟਾ.


ਵ੍ਯ- ਸੰਬੰਧ ਬੋਧਕ ਅਵ੍ਯਯ. ਦਾ. ਕਾ. "ਗੁਰੁ ਕੇਰ ਹੁਕਮ ਸਿਰ ਧਾਰਲੀਨ." (ਗੁਪ੍ਰਸੂ) ੨. ਸੰਗ੍ਯਾ- ਮਾਂਗਟ ਤੋਂ ਪੰਜ ਕੋਹ ਪੂਰਵ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਇੱਕ ਗੁਰਦ੍ਵਾਰਾ. ਦੇਖੋ, ਕੇਰ ਸਾਹਿਬ। ੩. ਫ਼ਾ. [کیر] ਲਿੰਗ. ਜਨਨੇਂਦ੍ਰਿਯ.


ਪਿੰਡ. "ਜੈਸੁਖ," ਜਿਲਾ ਗੁਜਰਾਤ, ਤਸੀਲ ਫਾਲੀਆ, ਥਾਣਾ ਪਿੰਡੀਬਹਾਉੱਦੀਨ ਤੋਂ ਪੂਰਵ ਦੋ ਫਰਲਾਂਗ ਦੇ ਕਰੀਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰੁਦ੍ਵਾਰਾ ਹੈ. ਮਹਾਰਾਜਾ ਰਣਜੀਤ ਸਿੰਘ ਨੇ ੪੦ ਮੁਰੱਬੇ ਜ਼ਮੀਨ ਅਤੇ ਪੰਜ ਹਜ਼ਾਰ ਰੁਪਯਾ ਸਾਲਾਨਾ ਜਾਗੀਰ ਇਸ ਗੁਰਦ੍ਵਾਰੇ ਨਾਲ ਲਾਈ, ਦਰਬਾਰ ਅਤੇ ਤਲਾਉ ਦੀ ਸੇਵਾ ਕਰਾਈ.#ਇੱਥੇ ਵੈਸਾਖੀ ਚੇਤਚੌਦਸ ਅਤੇ ਭਾਦੋਂ ਦੀ ਮੱਸਿਆ ਨੂੰ ਮੇਲੇ ਲਗਦੇ ਹਨ. ਉਦਾਸੀ ਪੁਜਾਰੀ ਹੈ.#ਰੇਲਵੇ ਸਟੇਸ਼ਨ ਚਿਲੀਆਂਵਾਲਾ ਤੋਂ ਦੱਖਣ ਵੱਲ ੬. ਮੀਲ ਦੇ ਕਰੀਬ ਹੈ.


ਕ੍ਰਿ- ਕੀਰ੍‍ਣ ਕਰਨਾ. ਖਿੰਡਾਉਣਾ. ਵਿਖੇਰਨਾ। ੨. ਬਾਂਸ ਦੇ ਪੋਰ ਵਿੱਚਦੀਂ ਖੇਤ ਵਿੱਚ ਦਾਣੇ ਫੈਲਾਉਣੇ (ਬੀਜਣੇ).


ਸੰ. ਸੰਗ੍ਯਾ- ਇੱਕ ਦੱਖਣੀ ਦੇਸ਼, ਜੋ ਕੰਨ੍ਯਾਕੁਮਾਰੀ ਤੋਂ ਲੈ ਕੇ ਗੋਕਰਣ ਤੀਕ ਸਮੁੰਦਰ ਦੇ ਕਿਨਾਰੇ ਹੈ. ਜਿਸ ਵਿੱਚ ਮਾਲਾਬਾਰ ਟ੍ਰਾਵਨਕੋਰ ਅਤੇ ਕਨਾਰਾ ਸ਼ਾਮਲ ਸਨ. ਹੁਣ ਇਸ ਦੀ ਕਨਾਰਾ ਸੰਗ੍ਯਾ ਹੈ. ਇਸ ਦੀ ਬੋਲੀ ਕਨਾਰੀ ਕਹੀ ਜਾਂਦੀ ਹੈ. ਦੇਖੋ, ਚੇਰ। ੨. ਕੇਰਲ ਦੇਸ਼ ਦਾ ਨਿਵਾਸੀ। ੩. ਫਲਿਤਜੋਤਿਸ ਦਾ ਇੱਕ ਭੇਦ, ਜਿਸ ਦਾ ਪ੍ਰਚਾਰ ਪਹਿਲਾਂ ਕੇਰਲ ਦੇਸ਼ ਤੋਂ ਹੋਇਆ ਹੈ.