اُ توں شروع ہون والے پنجابی لفظاں دے معنےਕ

ਸੰਗ੍ਯਾ- ਕੇਰਣ (ਕੀਰ੍‍ਣ- ਵਿਖੇਰਣ) ਦਾ ਕਰਮ। ੨. ਕੇਲਾ. ਕਦਲੀ। ੩. ਵ੍ਯ ਸੰਬੰਧ ਬੋਧਕ ਅਵ੍ਯਯ. ਕਾ. ਦਾ. "ਧੰਨੁ ਧੰਨੁ ਗੁਰੂ ਨਾਨਕ ਜਨ ਕੇਰਾ." (ਗਉ ਮਃ ੪) "ਕਤ ਕੀ ਮਾਈ ਬਾਪੁ ਕਤ ਕੇਰਾ." (ਗਉ ਮਃ ੧)


ਕੀਰ੍‍ਣ ਕੀਤਾ. ਖਿੰਡਾਇਆ. ਵਿਖੇਰਿਆ। ੨. ਵ੍ਯ- ਦਾ. ਕਾ.


ਸੰਗ੍ਯਾ- ਕੱਚੀ ਅੰਬੀ. ਅੰਬਿਯਾ। ੨. ਕੇਰਾ ਦਾ ਇਸ੍‍ਤ੍ਰੀਲਿੰਗ. ਦੀ. ਕੀ. "ਕਲਰ ਕੇਰੀ ਕੰਧ ਜਿਉ." (ਸ੍ਰੀ ਮਃ ੧)


ਕੇਰਾ ਦਾ ਬਹੁਵਚਨ. ਦੇ. ਕੇ. "ਅਜਬ ਕੰਮ ਕਰਤੇ ਹਰਿ ਕੇਰੇ." (ਮਾਝ ਅਃ ਮਃ ੩) ੨. ਸਰਵ- ਕੇਹਰਾ (ਕੇੜ੍ਹਾ) ਦਾ ਬਹੁਵਚਨ. ਕੇੜ੍ਹੇ. ਕੌਨਸੇ.


ਸਰਵ- ਕਿਸ. "ਤੂ ਆਹੋ ਕੇਰ੍ਹੇ ਕੰਮਿ." (ਸ. ਫਰੀਦ) ੨. ਕੇਹੜੇ. ਕੌਨਸੇ.


ਸੰ. ਕੇਲਿ. ਸੰਗ੍ਯਾ- ਕ੍ਰੀੜਾ. ਖੇਲ. "ਜਿਮ ਕੇਲਹੀਣ ਕੁਮਾਰ." (ਪ੍ਰਿਥੁਰਾਜ) "ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ." (ਸ. ਫਰੀਦ) ੨. ਕੇਲਾ. ਕਦਲੀ. "ਮਾਲੀ ਕੇ ਘਰਿ ਕੇਲ ਆਛੈ." (ਟੋਡੀ ਨਾਮਦੇਵ) ੩. ਕ੍ਰਿਸਨ ਜੀ ਦੀ ਕੇਲਿ ਦਾ ਅਸਥਾਨ. ਵ੍ਰਿੰਦਾਵਨ. "ਗੰਗਾ ਜਮਨਾ ਕੇਲ ਕੇਦਾਰਾ." (ਮਾਰੂ ਸੋਲਹੇ ਮਃ ੧) ੪. ਸੰ. ਕੇਲਿਕ. ਕੈਲ. ਦੇਵਦਾਰ ਤੋਂ ਘਟੀਆ ਇੱਕ ਪਹਾੜੀ ਬਿਰਛ.


ਵਿ- ਕੇਲਿ (ਖੇਲ) ਕਰਾਉਣ ਵਾਲਾ, ਕੀਲਾਲੀ (ਦੇਵਤਿਆਂ ਤੋਂ). ਜਿਸ ਦੀ ਸੱਤਾ ਕਰਕੇ ਦੇਵਤੇ ਚੇਸ੍ਟਾ ਕਰਦੇ ਹਨ. ਜਿਸ ਦੀ ਸ਼ਕਤਿ ਨਾਲ ਦੇਵਤਾ ਖੇਡ ਰਹੇ ਹਨ. "ਹਰਿ ਮਿਲਿਆ ਕੇਲਕੇਲਾਲੀ." (ਧਨਾ ਮਃ ੪)


ਵਿ- ਇਕੇਲਾ ਦਾ ਸੰਖੇਪ. ਨਿਰਲੇਪ. ਅਸੰਗ. "ਮਹਾ ਅਨੰਦ ਕਰੇ ਸਦ ਕੇਲਾ." (ਆਸਾ ਨਾਮਦੇਵ) ੨. ਸੰਗ੍ਯਾ- ਕਦਲੀ. ਰੰਭਾ. L. Musa Sapientum. ਕੇਲੇ ਦਾ ਬੂਟਾ ਅਤੇ ਫਲ ਸਾਰੇ ਦੇਸ਼ਾਂ ਵਿੱਚ ਬਹੁਤ ਪ੍ਰਸਿੱਧ ਹੈ. "ਕੇਲਾ ਪਾਕਾ ਝਾਰਿ." (ਰਾਮ ਕਬੀਰ) ਕੰਡੀਲੇ ਝਾੜ ਵਿੱਚ ਪੱਕਾ ਕੇਲਾ ਮੰਨ ਰੱਖਿਆ ਹੈ। ੩. ਦੇਖੋ, ਕੇਲ.


ਵਿ- ਕੀਲਾਲ (ਅੰਮ੍ਰਿਤ) ਵਾਲਾ। ੨. ਸੰਗ੍ਯਾ- ਦੇਵਤਾ ਦੇਖੋ, ਕੇਲਕੇਲਾਲੀ। ੩. ਕੀਲਾਲ (ਜਲ) ਧਾਰਣ ਵਾਲਾ. ਬੱਦਲ. ਮੇਘ.


ਸੰ. ਸੰਗ੍ਯਾ- ਖੇਲ. ਕ੍ਰੀੜਾ। ੨. ਮੈਥੁਨ. ਇਸਤ੍ਰੀਸੰਗ. ਰਤਿ। ੩. ਪ੍ਰਿਥਿਵੀ. ਭੂਮਿ. ਜ਼ਮੀਨ.