اُ توں شروع ہون والے پنجابی لفظاں دے معنےਆ

ਸੰ. ਆਦਿ ਵਿ- ਪਹਿਲਾ. ਮੁੱਢਲਾ. ਮੁੱਢ ਦਾ। ੨. ਸੰਗ੍ਯਾ- ਆਰੰਭ. ਮੁੱਢ। ੩. ਮੂਲ ਕਾਰਣ। ੪. ਵ੍ਯ- ਵਗੈਰਾ. ਆਦਿਕ.


ਦੇਖੋ, ਆਦਿਕ। ੨. ਸੰ. ਆਰ੍‍ਦ੍ਰਕ. ਸੰਗ੍ਯਾ- ਆਦਾ. ਅਦਰਕ. ਦੇਖੋ, ਆਦਿਕ. ੨.


ਵਿ- ਪ੍ਰਜ੍ਵਲਿਤ. ਮਚਦਾ ਹੋਇਆ।#੨. ਰੌਸ਼ਨ. ਪ੍ਰਕਾਸ਼ ਸਹਿਤ. "ਆਦੱਗ ਜੋਗ ਸੁੰਦਰ ਸਰੂਪ." (ਦੱਤਾਵ)


ਅ਼. [عادت] ਸੰਗ੍ਯਾ- ਸੁਭਾਉ. ਬਾਣ. ਵਾਦੀ.


ਸੰਗ੍ਯਾ- ਭਾਈ ਭਗਤੂ ਦਾ ਪਿਤਾ, ਜੋ ਸਤਿਗੁਰੂ ਰਾਮਦਾਸ ਜੀ ਦਾ ਅਨੰਨ ਸਿੱਖ ਸੀ. ਦੇਖੋ, ਭਗਤੂ ਭਾਈ। ੨. ਆਦਮ Adam. ਅ਼. [آدم] ਅਦੀਮੁਲ ਅਰਦ (ਮਿੱਟੀ) ਤੋਂ ਪੈਦਾ ਹੋਇਆ (ਬਾਈਬਲ ਅਤੇ ਕੁਰਾਨ ਦੇ ਲੇਖ ਅਨੁਸਾਰ) ਸਭ ਤੋਂ ਪਹਿਲਾ ਮਨੁੱਖ, ਜਿਸਨੂੰ ਖ਼ੁਦਾ ਨੇ ਆਪਣੀ ਸ਼ਕਲ ਦਾ ਮਿੱਟੀ ਤੋਂ ਬਣਾਇਆ. "ਬਾਬਾ ਆਦਮ ਕਉ ਕਿਛੁ ਨਦਰਿ ਦਿਖਾਈ." (ਭੈਰ ਕਬੀਰ)#ਬਾਈਬਲ ਵਿੱਚ ਕਥਾ ਹੈ ਕਿ ਜਦ ਆਦਮ ਸੌਂ ਗਿਆ ਤਦ ਖ਼ੁਦਾ ਨੇ ਉਸ ਦੀ ਇੱਕ ਪਸਲੀ ਕੱਢਕੇ ਉਸ ਤੋਂ ਨਾਰੀ ਰਚੀ, ਜੋ "ਹਵਾ" ਅਖਾਈ. ਰੱਬ ਨੇ ਇਸ ਜੋੜੇ ਨੂੰ "ਅਦਨ" ਬਾਗ ਵਿੱਚ ਰੱਖਕੇ ਹੁਕਮ ਦਿੱਤਾ ਕਿ ਤੁਸੀਂ ਏਥੇ ਆਨੰਦ ਨਾਲ ਰਹੋ ਅਤੇ ਫਲ ਆਦਿ ਪਦਾਰਥ ਖਾਓ, ਪਰ ਇੱਕ ਖਾਸ ਬੂਟਾ ਦੱਸਕੇ ਹਦਾਇਤ ਕੀਤੀ, ਕਿ ਇਸ ਦਾ ਫਲ ਕਦੇ ਨਾ ਖਾਣਾ. ਸ਼ੈਤਾਨ ਨੇ ਆਕੇ ਆਦਮ ਅਤੇ ਹਵਾ ਨੂੰ ਵਰਗਲਾਇਆ, ਜਿਸ ਤੋਂ ਉਨ੍ਹਾਂ ਨੇ ਵਰਜਤਿ ਫਲ ਖਾਧਾ, ਅਤੇ ਬਾਗ ਤੋਂ ਇਸ ਅਪਰਾਧ ਬਦਲੇ ਕੱਢੇ ਗਏ ਅਤੇ ਖ਼ੁਦਾ ਤੋਂ ਸ੍ਰਾਪ (ਸ਼ਾਪ) ਮਿਲਿਆ ਕਿ ਆਦਮ ਦੀ ਔਲਾਦ ਮੇਹਨਤ ਕਰਕੇ ਗੁਜ਼ਾਰਾ ਕਰੇ ਅਤੇ ਮੌਤ ਦਾ ਸ਼ਿਕਾਰ ਹੋਵੇ. ਆਦਮ ਦੀ ਉਮਰ ਬਾਈਬਲ ਵਿੱਚ ੯੩੦ ਵਰ੍ਹੇ ਦੀ ਲਿਖੀ ਹੈ, ਅਤੇ ਇਸ ਦੇ ਪੁਤ੍ਰ ਕ਼ਾਯਿਨ (Cain¹), ਹਾਬਿਲ (Abel²) ਅਤੇ ਸੇਤ (Seth) ਦੱਸੇ ਹਨ.#T. P. Hughes ਇਸਲਾਮ ਦੀ ਡਿਕਸ਼ਨਰੀ ਵਿੱਚ ਲਿਖਦਾ ਹੈ ਕਿ ਜਦ ਆਦਮ ਤੇ ਹਵਾ ਸੁਰਗੋਂ ਡਿੱਗੇ, ਤਦ ਆਦਮ ਤਾਂ ਲੰਕਾ ਅਤੇ ਹਵਾ ਅਰਬ ਵਿੱਚ ਜੱਦਾਹ ਦੇ ਪਾਸ ਡਿੱਗੀ, ਦੋ ਸੌ ਵਰ੍ਹੇ ਦੋਵੇਂ ਜੁਦੇ ਰਹੇ. ਫੇਰ ਜਬਰਾਈਲ ਫਰਿਸ਼ਤੇ ਨੇ ਆਦਮ ਨੂੰ ਮੱਕੇ ਪਾਸ "ਅਰਫ਼ਾਹ" ਪਹਾੜ ਤੇ ਲਿਆਕੇ ਹਵਾ ਮਿਲਾਈ. ਆਦਮ ਆਪਣੀ ਔਰਤ ਨੂੰ ਲੈ ਕੇ ਫੇਰ ਲੰਕਾ (Cylon) ਚਲਾ ਗਿਆ. ਲੰਕਾ ਵਿੱਚ ਆਦਮ ਦੀ ਪਹਾੜੀ, ਜਿਸ ਦੀ ਉਚਾਈ ੭੪੨੬ ਫੁੱਟ ਹੈ, ਅਤੇ ਉਸ ਦੇ ਨਾਉਂ ਦਾ ਪੁਲ ਹੁਣ ਤੀਕ ਪ੍ਰਸਿੱਧ ਹੈ. ਰਾਮਾਇਣ ਵਿੱਚ ਇਹ ਪੁਲ ਸ਼੍ਰੀ ਰਾਮ ਚੰਦ੍ਰ ਤੋਂ ਬਣਿਆ ਲਿਖਿਆ ਹੈ.#ਕਈ ਕਵੀ ਖਿਆਲ ਕਰਦੇ ਹਨ ਕਿ ਰਾਮ ਆਦਮ ਅਤੇ ਸੀਤਾ ਹਵਾ ਹੈ. ਜਿਵੇਂ ਨੂਹ ਅਤੇ ਮਨੁ ਇਕੋ ਆਦਮੀ ਹੈ. ਕਿਤਨਿਆਂ ਦਾ ਖਿਆਲ ਹੈ ਕਿ ਸ਼ਿਵ ਆਦਮ ਅਤੇ ਪਾਰਵਤੀ ਹਵਾ ਹੈ। ੩. ਵਿ- ਚਮੜੇ ਵਿੱਚ ਲਿਪਟਿਆ ਹੋਇਆ। ੪. ਕਣਕ ਰੰਗਾ.


ਸੰਗ੍ਯਾ- ਆਦਮੀ ਦੀ ਪਰਖ.#ਪੁਰਖ ਦੇ ਗੁਣ ਅਵਗੁਣ ਪਰਖਣ ਦੀ ਜਾਚ.#ਜੌਪੈ ਦੇਂਯ ਜੀਵਨ ਤੋ ਸੱਜਨ ਸਨੇਹੀ ਸੰਗ#ਜੌਪੈ ਦੇਂਯ ਮੀਚ ਤੋ ਭਲੀ ਹੀ ਭੂਮਿ ਕਾਸ਼ੀ ਕੀ.#ਜੌਪੈ ਦੇਂਯ ਦਾਰਿਦ ਤੋ ਹਰਿ ਕੇ ਭਜਨ ਯੁਤ#ਜੌਪੈ ਦੇਂਯ ਲੱਛ ਬਨੇ ਸੇਵਾ ਅਵਿਨਾਸ਼ੀ ਕੀ.#ਜੌਪੈ ਦੇਂਯ ਲਾਗ ਨਿਜ ਘਰਨੀ ਕੇ ਅੰਗ ਸੰਗ#ਸੰਗਤਿ ਨ ਦੀਜੀਓ ਕਰੋਰ ਕੋਟਿ ਦਾਸੀ ਕੀ,#ਜੌਪੈ ਦੇਂਯ ਚਾਕਰੀ ਤੋ ਠਾਕੁਰੀ ਹੈ ਯਹੀ ਤੇਰੀ#ਜਾਂਮੇ ਮਤਿ ਹੋਇ ਨੈਕ ਆਦਮ ਸ਼ਨਾਸੀ ਕੀ.#(ਨਵਲ ਸਿੰਘ)


ਵਿ- ਆਦਮੀ ਖਾਣ ਵਾਲਾ. ਜੋ ਮਨੁੱਖ ਨੂੰ ਖਾਜਾਵੇ. Cannibal.


ਮਦਰਾਸ ਦੇ ਮਦੁਰਾ ਜਿਲ੍ਹੇ ਵਿੱਚ ਰਾਮੇਸ਼੍ਵਰ ਤੋਂ ਮਨਾਰ ਤੀਕ ੧੭. ਮੀਲ ਲੰਮੀ, ਪੁਲ ਦੇ ਆਕਾਰ ਦੀ ਸਮੁੰਦਰ ਵਿੱਚ ਪਹਾੜ ਦੀ ਧਾਰਾ. ਰਾਮਾਇਣ ਵਿੱਚ ਕਥਾ ਹੈ ਕਿ ਇਹ ਪੁਲ ਰਾਮ ਚੰਦ੍ਰ ਜੀ ਨੇ ਲੰਕਾ ਨੂੰ ਫੌਜ ਲੈ ਜਾਣ ਸਮੇਂ ਨਲ ਨੀਲ ਤੋਂ ਤਿਆਰ ਕਰਵਾਇਆ ਸੀ. ਦੇਖੋ, ਆਦਮ ੨.


ਅ਼. [آدمی] ਸੰਗ੍ਯਾ- ਮਨੁੱਖ. ਆਦਮ ਤੋਂ ਪੈਦਾ ਹੋਇਆ. ਆਦਮ ਦੀ ਸੰਤਾਨ. "ਹਮ ਆਦਮੀ ਹਾਂ ਇਕ ਦਮੀ." (ਧਨਾ ਮਃ ੧)


ਸੰਗ੍ਯਾ- ਆਦਮੀਪੁਣਾ. ਮਾਨੁਸਤ੍ਵ. ਭਾਵ- ਭਲਮਨਸਊ.