اُ توں شروع ہون والے پنجابی لفظاں دے معنےਘ

ਉਸ ਨੇ ਲੈ ਕੀਤਾ ਹੈ. ਸਮੇਟਿਆ ਹੈ. "ਆਪੇ ਰਚਨੁ ਰਚਾਇ ਆਪੇ ਹੀ ਘਾਲਿਓਨੁ." (ਵਾਰ ਸੋਰ ਮਃ ੪) ੨. ਪਾਇਆ ਹੈ। ੩. ਉਸ ਨੇ ਕਮਾਇਆ ਹੈ.


ਸੇਵਿਆ. ਕਮਾਇਆ. "ਤੇਰਾ ਘਾਲਿਆ ਸਭ ਥਾਇਪਾਈ." (ਗੌਡ ਮਃ ੪) ੨. ਦੇਖੋ, ਘਾਲਿਓ.


ਦੇਖੋ, ਘਾਲਕ.


ਘਾਲ (ਸੇਵਾ) ਲਈ. "ਸੋ ਕੰਮ ਸੁਹੇਲਾ ਜੋ ਤੇਰੀ ਘਾਲੀ." (ਮਾਝ ਮਃ ੫) ੨. ਦੇਖੋ, ਘਾਲਣਾ। ੩. ਡਾਲੀ ਪਾਈ। ੪. ਘੱਲੀ. ਭੇਜੀ। ੫. ਘਾਲ (ਸੇਵਾ) ਕਰਨ ਵਾਲਾ.


ਪਾਈਦੇ ਹਨ। ੨. ਘਾਲਣਾ ਕੀਤੀ. "ਆਪੇ ਸੇਵ ਘਾਲੀਅਨੁ." (ਵਾਰ ਸ੍ਰੀ ਮਃ ੪)


ਘਾਲਨਾ ਕਰਦਾ ਹੈ। ੨. ਪਾਉਂਦਾ ਹੈ. ਡਾਲਤਾ ਹੈ. "ਹਮਰੀ ਭੂਮਿ ਕਉਣੁ ਘਾਲੈ ਪੈਰ?" (ਗਉ ਮਃ ੫) ੩. ਕਮਾਵੇ. ਘਾਲਨਾ ਕਰੇ. "ਘਾਲ ਸੇਵਕ ਜੇ ਘਾਲੈ." (ਆਸਾ ਪਟੀ ਮਃ ੧) ੪. ਮਿਲਾਉਂਦਾ ਹੈ. ਜੋੜਦਾ ਹੈ. "ਪਰ ਨਾਰੀ ਸਿਉ ਘਾਲੈ ਧੰਧਾ." (ਭੈਰ ਨਾਮਦੇਵ)


ਦੇਖੋ, ਘਾਉ.


ਘਾਵ (ਜ਼ਖ਼ਮ) ਦੀ ਦਵਾਈ ਕਰਨ ਵਾਲਾ. ਜੱਰਾਹ਼. "ਪਹੁਚ੍ਯੋ ਘਾਵਰਿਯਾ ਕੇ ਘਰ ਮੇ." (ਵਿਚਾਰਸਾਗਰ)


ਦੇਖੋ, ਘੜਤ. "ਘਾੜਤ ਤਿਸ ਕੀ ਅਪਰ ਅਪਾਰ." (ਵਾਰ ਰਾਮ ੧. ਮਃ ੧)