اُ توں شروع ہون والے پنجابی لفظاں دے معنےਮ

ਫ਼ਾ. [میدان] ਸੰਗ੍ਯਾ- ਜ਼ਮੀਨ ਦੀ ਸਾਫ ਪੱਧਰ ਸਤ਼ਹ਼. "ਮਨ ਮੈਦਾਨ ਕਰਿ, ਟੋਏ ਟਿਬੇ ਲਾਹ." (ਸ. ਫਰੀਦ)


ਖ਼ਾ- ਮਲ ਤਿਆਗਣ ਲਈ ਜੰਗਲ ਜਾਣਾ. ਸੁਚੇਤੇ ਜਾਣਾ.


ਮੋਮ. ਦੇਖੋ, ਮੈਣ. "ਮੈਨਦੰਤ ਨਿਕਸੇ ਗੁਰਬਚਨੀ, ਸਾਰੁ ਚਬਿ ਚਬਿ ਹਰਿਰਸੁ ਪੀਜੈ." (ਕਲਿ ਅਃ ਮਃ ੪) ੨. ਮਦਨ. ਕਾਮ। ੩. ਪ੍ਰਭਾ. ਸ਼ੋਭਾ. "ਮੈਨ ਗਈ ਉਡਕੇ ਮੁਖਰਾ ਤੇ." (ਕ੍ਰਿਸਨਾਵ)


ਮਦਨ (ਕਾਮ) ਦਾ ਵੈਰੀ, ਸ਼ਿਵ.


ਸੰ. मनः शिला- ਮਨਃ ਸਿਲਾ. ਖਾਨਿ ਤੋਂ ਪੈਦਾ ਹੋਈ ਇੱਕ ਉਪ ਧਾਤੁ, ਜੋ ਅਨੇਕ ਦਵਾਈਆਂ ਵਿੱਚ ਵਰਤੀਦੀ ਹੈ. ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. ਕਫਨਾਸ਼ਕ ਅਤੇ ਲਹੂ ਦੇ ਵਿਕਾਰ ਦੂਰ ਕਰਦੀ ਹੈ. ਸੋਜ ਹਟਾਉਂਦੀ ਅਤੇ ਸਰਦੀ ਦੀ ਖਾਂਸੀ ਨੂੰ ਦਬਾਉਂਦੀ ਹੈ. ਸਰੀਰ ਦੇ ਮੋਟਾਪੇ ਨੂੰ ਘਟਾਉਂਦੀ ਹੈ. ਇਸ ਦੀ ਅਤੇ ਬਰਕੀ ਹੜਤਾਲ ਦੀ ਤਾਸੀਰ ਇੱਕੋ ਹੈ. Realgar.


ਦੇਖੋ, ਮੇਨਕਾ। ੨. ਰਾਧਾ ਅਤੇ ਕ੍ਰਿਸਨ ਜੀ ਦੀ ਇੱਕ ਸਖੀ. "ਮੈਨਕਲਾ ਇਕ ਮੈਨ ਕੀ ਮੂਰਤਿ." (ਕ੍ਰਿਸਨਾਵ) ੩. ਮਦਨਕਲਾ. ਕਾਮਕਲਾ.


ਦੇਖੋ, ਮੇਨਕਾ.


ਮਦਨ (ਮੈਨ) ਦੀ ਧੁਜਾ ਵਿੱਚ ਰਹਿਣ ਵਾਲਾ, ਮੱਛ. (ਸਨਾਮਾ)


ਮੈਨਕੇਤੁ (ਮੱਛ) ਨੂੰ ਪਨਾਹ ਦੇਣ ਵਾਲਾ, ਤਾਲ. ਸਮੁੰਦਰ. (ਸਨਾਮਾ)


ਮਦਨ (ਕਾਮ) ਦਾ ਭਾਵ. ਰਾਮ ਦਾ ਅਸਰ. "ਜਬ ਤਿਂਹ ਅੰਗ ਮੈਨਤਾ ਭਈ." (ਚਰਿਤ੍ਰ ੨੮੮)


ਦੇਖੋ, ਮੈਣਦੁਆਬ.