ਸੰ. ਸੰਗ੍ਯਾ- ਸਨਮਾਨ. ਸਤਕਾਰ. ਖਾਤਿਰ। ੨. ਸ੍ਵਾਗਤ. ਆਉ ਭਗਤ. "ਆਦਰੁ ਦਿਤਾ ਪਾਰਬ੍ਰਹਮ." (ਸੂਹੀ ਅਃ ਮਃ ੫)
ਸੰ. ਆਦਰ੍ਸ਼. ਸੰਗ੍ਯਾ- ਸ਼ੀਸ਼ਾ. ਦਰਪਨ. "ਦਰਸੈ ਵਿੱਚ ਆਦਰਸ ਬਦਨ ਕੋ." (ਗੁਪ੍ਰਸੂ) ੨. ਟੀਕਾ. ਵ੍ਯਾਖ੍ਯਾ। ੩. ਨਮੂਨਾ। ੪. ਭਾਵ- ਸਿੱਧਾਂਤ. ਅਭਿਪ੍ਰਾਯ.
nan
ਸੰ. ਆਦ੍ਰਿਸ਼੍ਯ. ਵਿ- ਜੋ ਦਿਖਾਈ ਨਾ ਦੇਵੇ. ਅਗੋਚਰ। ੨. ਸੰ. ਆਦਰ੍ਸ਼. ਨਮੂਨਾ. ਨਜੀਰ. ਮਿਸ਼ਾਲ. "ਆਦ੍ਰਿਸ੍ਯ ਧਰਮ." (ਜਾਪੁ)
ਦੇਖੋ, ਆਦਰ.
ਦੇਖੋ, ਆਦਿਲ.
ਦੇਖੋ, ਆਦਿਲਾ.
ਦੇਖੋ, ਅਦਰਕ.
ਆਦਤ ਦਾ ਬਹੁ ਵਚਨ.
ਅਦਬ ਦਾ ਬਹੁ ਵਚਨ.
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)
ਸੰਗ੍ਯਾ- ਪਿਛਲੇ ਕਰਮਾਂ ਦਾ ਫਲ। ੨. ਪਹਿਲੇ ਸੰਸਕਾਰਾਂ ਦਾ ਪ੍ਰਗਟ (ਉਦਯ) ਹੋਣਾ "ਆਦਿ ਅੰਕੁਰ ਆਇਆ." (ਬਿਹਾ ਛੰਤ ਮਃ ੫)