اُ توں شروع ہون والے پنجابی لفظاں دے معنےਨ

ਅ਼. [نظیر] ਨਜੀਰ. ਸੰਗ੍ਯਾ- ਨਿਜਰ (ਸਮਾਨਤਾ) ਦਾ ਭਾਵ. ਉਦਾਹਰਣ. ਮਿਸਾਲ. ਦ੍ਰਿਸ੍ਟਾਂਤ.


ਅ਼. [نجوُم] ਸੰਗ੍ਯਾ- ਨਜਮ (ਨਕ੍ਸ਼੍‍ਤ੍ਰ) ਦਾ ਬਹੁਵਚਨ. ਤਾਰੇ। ੨. ਤਾਰਿਆਂ ਦੇ ਜਾਣਨ ਦਾ ਇ਼ਲਮ ਜ੍ਯੋਤਿਸਵਿਦ੍ਯਾ.


ਸੰਗ੍ਯਾ- ਨਜਮ ਦਾ ਜਾਣੂ. ਦੇਖੋ, ਨਜਮ ੩. ਅਤੇ ਨਜੂਮ ੨. ਨਜੂਮ (ਜ੍ਯੋਤਿਸਵਿਦ੍ਯਾ) ਦੇ ਜਾਣਨ ਵਾਲਾ. Astrologer. "ਪੰਡਿਤ ਅਤੇ ਨਜੂਮੀਏ ਸਭ ਸ਼ਾਹ ਸਦਾਏ." (ਜੰਗਨਾਮਾ)


ਅ਼. [نزوُل] ਨੁਜ਼ੂਲ. ਉਤਰਨ ਦੀ ਕ੍ਰਿਯਾ। ੨. ਨਜ਼ਲਾ। ੩. ਉਹ ਵਸ੍‍ਤੁ, ਜੋ ਕਿਸੇ ਦੇ ਅਧਿਕਾਰ ਤੋਂ ਡਿਗ ਪਈ ਹੈ। ੪. ਹ਼ੱਕ਼ਦਾਰ ਨਾ ਰਹਿਣ ਕਰਕੇ, ਸਰਕਾਰੀ ਕ਼ਬਜੇ ਆਈ ਸੰਪਦਾ.


ਸੰ. नट्. ਧਾ- ਨੱਚਣਾ, ਹੇਠ ਡਿਗਣਾ, ਭਾਵ ਦਿਖਾਉਣਾ, ਕੰਬਣਾ, ਸਰਕਣਾ। ੨. ਸੰਗ੍ਯਾ- ਨਾਟਕ ਖੇਡਣ ਵਾਲਾ. ਦ੍ਰਿਸ਼੍ਯਕਾਵ੍ਯ ਦਿਖਾਉਣ ਵਾਲਾ. "ਨਟ ਨਾਟਿਕ ਆਖਾਰੇ ਗਾਇਆ." (ਗਉ ਮਃ ੫) ੩. ਬਿਲਾਵਲ ਠਾਟ ਦਾ ਸੰਪੂਰਣ ਜਾਤਿ ਦਾ ਸਾੜਵ¹ ਰਾਗ. ਇਸ ਵਿੱਚ ਮੱਧਮ ਵਾਦੀ ਅਤੇ ਰਿਸ਼ਭ ਸੰਵਾਦੀ ਹੈ. ਇਸ ਵਿੱਚ ਗਾਂਧਾਰ ਅਤੇ ਧੈਵਤ ਬਹੁਤ ਕੋਮਲ² ਲਗਦੇ ਹਨ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ.#ਆਰੋਹੀ- ਸ ਰ ਗ ਮ ਪ ਧ ਨ ਸ.#ਅਵਰੋਹੀ- ਸ ਨ ਧ ਪ ਮ ਰ ਸ.#ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਇਸ ਦਾ ਨੰਬਰ ਉਨੀਹਵਾਂ ਹੈ। ੪. ਦੇਖੋ, ਨਟਨਾ ੧. "ਨਟ ਕਰ ਕਹਿਨ ਲਗ੍ਯੋ ਮੁਖ ਕੂਰ." (ਗੁਪ੍ਰਸੂ) ਮੁੱਕਰਕੇ ਝੂਠ ਕਹਿਣ ਲੱਗਾ.


ਕੋਕਸ਼ਾਸਤ੍ਰ ਅਨੁਸਾਰ ਮੈਥੁਨ ਦਾ ਇੱਕ ਆਸਣ.


ਸੰਗ੍ਯਾ- ਤੀਰ ਦੀ ਕਾਨੀ। ੨. ਤੀਰ ਦੀ ਨੋਕ ਜੋ ਟੁੱਟਕੇ ਸ਼ਰੀਰ ਵਿਚ ਰਹਿ ਜਾਵੇ. ਦੇਖੋ, ਵਿਹਾਰੀ- "ਲਾਗਤ ਹਿਯੇ ਦੁਸਾਰਕਰ ਤਊ ਰਹਿਤ ਨਟਸਾਲ।" ੩. ਚੁਭਵੀਂ ਪੀੜ. ਕਸਕ. ਚੀਸ। ੪. ਲੋਟ ਪੋਟ. "ਲਾਗਤ ਹੀ ਨਟਸਾਲ ਭਯੋ, ਤਨ ਮੇ ਬਲਭਦ੍ਰ ਮਹਾ ਦੁਖ ਪਾਯੋ." (ਕ੍ਰਿਸਨਾਵ)


ਸੰਗ੍ਯਾ- ਨਾਟ੍ਯਸ਼ਾਲਾ. ਉਹ ਮਕਾਨ, ਜਿਸ ਵਿੱਚ ਨਟ ਖੇਡ ਦਿਖਾਉਂਦਾ ਹੈ. "ਅੰਤਰਿ ਕ੍ਰੋਧੁ ਪੜਹਿ ਨਟਸਾਲਾ." (ਬਿਲਾ ਅਃ ਮਃ ੧) ਜੋ ਸ੍ਵਾਂਗੀ ਗੁਰੂ ਨਟ ਜੇਹੇ ਹਨ, ਉਨ੍ਹਾਂ ਦੀ ਪਾਠਸ਼ਾਲਾ ਵਿੱਚ ਸਿਖ੍ਯਾ ਪਾਉਣ ਵਾਲਿਆਂ ਦੇ ਅੰਦਰ ਸ਼ਾਂਤਿ ਨਹੀਂ ਹੁੰਦੀ. ਜੋ ਆ਼ਮਿਲ ਗੁਰੂ ਤੋਂ ਸਬਕ਼ ਲੈਂਦੇ ਹਨ, ਮਨ ਉਨ੍ਹਾਂ ਦਾ ਹੀ ਸ਼ਾਂਤ ਹੁੰਦਾ ਹੈ.


ਸੰਗ੍ਯਾ- ਨਟਵਟੁ. ਨਟ ਦਾ ਚੇਲਾ. ਜਮੂਰਾ. "ਨਟਸੇਵਕ ਜ੍ਯੋਂ ਪਿਖ, ਨਾ ਭਰਮਾਈ." (ਨਾਪ੍ਰ)