اُ توں شروع ہون والے پنجابی لفظاں دے معنےਮ

ਵਿ- ਮੋਹ ਲੈਣ ਵਾਲੀ। ੨. ਸੰਗ੍ਯਾ- ਸੁੰਦਰ ਇਸਤ੍ਰੀ। ੩. ਸੁਰਗ ਦੀ ਅਪਸਰਾ। ੪. ਮਾਯਾ. "ਮੋਹਨਿ ਸਿਉ ਬਾਵਰ ਮਨੁ ਮੋਹਿਓ." (ਸਾਰ ਮਃ ੫) "ਮੋਹਨੀ ਮੋਹਿਲੀਏ ਤ੍ਰੈ ਗੁਨੀਆ." (ਮਾਰੂ ਮਃ ੫) ੫. ਵਿਸਨੁ ਦਾ ਇੱਕ ਅਵਤਾਰ, ਜੋ ਦੇਵ ਦੈਤਾਂ ਦੇ ਅਮ੍ਰਿਤ ਵੰਡਣ ਦਾ ਝਗੜਾ ਨਿਬੇੜਨ ਲਈ ਸੁੰਦਰ ਇਸਤ੍ਰੀ ਦੇ ਰੂਪ ਵਿੱਚ ਪ੍ਰਗਟ ਹੋਇਆ ਸੀ. "ਮਹਾ ਮੋਹਨੀ ਰੂਪ ਧਾਰ੍ਯੋ ਅਨੂਪੰ." (ਚੌਬੀਸਾਵ) ੬. ਦੇਖੋ, ਮੋਹਿਨੀ ੨.


ਮੋਹ (ਅਗ੍ਯਾਨ) ਦਾ ਪ੍ਯਾਰ. ਬਿਨਾ ਸਮਝੇ ਮੁਹੱਬਤ. "ਦੁਸਟਾਂ ਨਾਲਿ ਮੋਹ ਪਿਆਰ." (ਮਃ ੩. ਵਾਰ ਸੋਰ)


ਮੋਹ (ਅਗ੍ਯਾਨ) ਮਯੀ- ਆਸ਼ਾ. ਮੂਰਖਤਾ ਭਰੀ ਵਾਸਨਾ. "ਚੂਕੀਅਲੇ ਮੋਹ ਮਇਆਸਾ." (ਰਾਮ ਕਬੀਰ)


ਵਿ- ਮੋਹ ਵਿੱਚ ਮਗ੍ਨ (ਡੁੱਬਿਆ). "ਮੋਹ ਮਗਨ ਪਤਿਤ." (ਬਿਲਾ ਮਃ ੫) ੨. ਸੰਗ੍ਯਾ- ਅਵਿਦ੍ਯਾਰੂਪ ਜਿਲ੍ਹਣ (ਮਾਗ੍ਨ). ਮੋਹ ਦੀ ਖੁਭਣ. "ਮੋਹ ਮਗਨ ਮਹਿ ਰਹਿਓ ਬਿਆਪੇ." (ਸੂਹੀ ਅਃ ਮਃ ੫)


ਦੇਖੋ, ਮੁਹਮਲ.


ਦੇਖੋ, ਮੁਹਰ.