ਕ੍ਰਿ. ਵਿ- ਜਨਮ ਮਰਣ ਦੇ ਸਮੇਂ. ਆਦਿ ਅੰਤ ਵਿੱਚ. "ਆਦ ਅੰਤਿ ਜੋ ਰਾਖਨਹਾਰੁ." (ਸੁਖਮਨੀ) ੨. ਸਰਵ ਕਾਲ ਮੇ. ਹਰ ਵੇਲੇ.
ਦੇਖੋ, ਆਦੇਸ। ੨. ਦੇਖੋ, ਅਦ੍ਰਿਸ਼੍ਯ। ੩. ਕ੍ਰਿ. ਵਿ- ਚਾਰੋਂ ਓਰ. ਚੁਫੇਰੇ. ਸਭ ਦਿਸ਼ਾ ਵਿੱਚ. "ਆਦਿਸ ਫਿਰੈਯਾ ਤੇਤੋ ਭੂਤ ਕੈ ਪਛਾਨੀਐ." (ਅਕਾਲ) ੪. ਦੇਖੋ, ਆਤਿਸ਼ ਅਤੇ ਆਦੀਸ ੨.
ਵ੍ਯ- ਵਗੈਰਾ. ਆਦਿ। ੨. ਸੰ. ਆਰ੍ਦ੍ਰਕ. ਸੰਗ੍ਯਾ- ਆਦਾ. ਅਦਰਕ. "ਆਦਿਕ ਕੇ ਬਿਖ ਚਾਬਤ ਭੋਰੈ." (ਕ੍ਰਿਸਨਾਵ) ਆਦੇ ਦੇ ਭੁਲੇਖੇ ਬਿਖ (ਮਿੱਠਾ ਤੇਲੀਆ) ਚਾਬਤ.
ਸੰਗ੍ਯਾ- ਪਹਿਲਾ ਕਵਿ. ਵਾਲਮੀਕਿ. ਰਾਮਾਇਣ ਦਾ ਪ੍ਰਥਮ ਕਵਿ। ੨. ਸ਼ੁਕ੍ਰਾਚਾਰਯ.
ਸੰਗ੍ਯਾ- ਬ੍ਰਹਮਾ ਦੇ ਪੁਤ੍ਰ ਸਨਕਾਦਿ. "ਕਈ ਦੇਵ ਆਦਿਕੁਮਾਰ." (ਅਕਾਲ)
nan
ਸੰਗ੍ਯਾ- ਦੇਵੀ. ਦੁਰਗਾ. ਪਾਰਵਤੀ। ੨. ਲੱਛਮੀ.
ਸੰਗ੍ਯਾ- ਗੁਰੂ ਨਾਨਕ ਦੇਵ. "ਆਦਿਗੁਰਏ ਨਮਹ." (ਸੁਖਮਨੀ) ਦੇਖੋ, ਗੁਰਏ.
nan
ਮੁੱਢ ਤੋਂ. ਸਦਾ ਤੋਂ. ਆਦਿ ਕਾਲ ਸੇ. "ਆਦਿ ਜੁਗਾਦਿ ਦਇਆਲੁ ਤੂ ਠਾਕੁਰ." (ਆਸਾ ਅਃ ਮਃ ੧) "ਆਦਿ ਜੁਗਾਦੀ ਰਖਦਾ." (ਮਾਝ ਮਃ ੫. ਦਿਨਰੈਣਿ)
ਦੇਖੋ, ਆਦਤ। ੨. ਸੂਰਜ. ਦੇਖੋ, ਆਦਿਤ੍ਯ.
nan