اُ توں شروع ہون والے پنجابی لفظاں دے معنےਛ

ਸੰਗ੍ਯਾ- ਤੱਕੜੀ (ਤਰਾਜ਼ੂ) ਦਾ ਪਲੜਾ. "ਜਿਹਬਾ ਡੰਡੀ ਇਹ ਘਟੁ ਛਾਬਾ." (ਮਾਰੂ ਮਃ ੧) ੨. ਟੋਕਰੀ. ਛੋਟਾ ਟੋਕਰਾ, ਜੋ ਬਹੁਤ ਡੂੰਘਾ ਨਹੀਂ.


ਸੰਗ੍ਯਾ- ਛਾਇਆ. ਛਾਉਂ. "ਹਰਿ ਕੇ ਨਾਮ ਕੀ ਤੁਮ ਊਪਰਿ ਛਾਮ." (ਸੁਖਮਨੀ) ੨. ਰਕ੍ਸ਼ਾ. ਸਰਪਰਸ੍ਤੀ. ਹਿਫ਼ਾਜਤ. "ਹਲਤਿ ਪਲਤਿ ਜਾਕੀ ਸਦ ਛਾਮ." (ਭੈਰ ਮਃ ੫)


ਸੰਗ੍ਯਾ- ਛਾਇਆ. ਸਾਯਹ. "ਇਹ ਬਿਰਖ ਛਾਮਨੀ." (ਰਾਮ ਮਃ ੫. ਪੜਤਾਲ) ੨. ਦੇਖੋ, ਛਾਵਨੀ.


ਦੇਖੋ, ਛਾਇਲ.


ਦੇਖੋ, ਛਾਇਆ.