nan
ਸੰ. ਸੰਗ੍ਯਾ- ਦੁਰਗ. ਕਿਲਾ. "ਕੋਟ ਨ ਓਟ ਨ ਕੋਸ ਨ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਸ਼ਹਰਪਨਾਹ। ੩. ਰਾਜੇ ਦਾ ਮੰਦਿਰ। ੪. ਸੰ. ਕੋਟਿ. ਕਰੋੜ. "ਕੰਚਨ ਕੇ ਕੋਟ ਦਤੁ ਕਰੀ." (ਸ੍ਰੀ ਅਃ ਮਃ ੧) ਸੁਵਰਣ ਦੇ ਕੋਟਿ ਭਾਰ ਦਾਨ ਕਰੇ। ੫. ਭਾਵ- ਬੇਸ਼ੁਮਾਰ. ਬਹੁਤ. ਅਨੰਤ. "ਕੋਟਨ ਮੇ ਨਾਨਕ ਕੋਊ." (ਸ. ਮਃ ੯) ੬. ਇੱਕ ਅੰਗ੍ਰੇਜ਼ੀ ਵ੍ਯੋਂਤ ਦਾ ਵਸਤ੍ਰ, ਜੋ ਬਟਨਦਾਰ ਹੁੰਦਾ ਹੈ. Coat.

ਰਿਆਸਤ ਪਟਿਆਲਾ, ਨਜਾਮਤ ਬਰਨਾਲਾ, ਤਸੀਲ ਥਾਣਾ ਭਟਿੰਡਾ ਵਿੱਚ ਇੱਕ ਪਿੰਡ ਹੈ, ਜਿਸ ਦੇ ਨਾਲ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਦਮਦਮੇ ਸਾਹਿਬ ਤੋਂ ਇੱਥੇ ਆਏ ਹਨ. ਛੋਟਾ ਜਿਹਾ ਗੁਰਦ੍ਵਾਰਾ ਬਣਿਆ ਹੋਇਆ ਹੈ, ਜਿਸ ਨਾਲ ੬੩ ਘੁਮਾਉਂ ਦਰਖ਼ਤਾਂ ਦੀ ਝਿੜੀ ਪਟਿਆਲੇ ਵੱਲੋਂ ਹੈ.#ਰੇਲਵੇ ਸਟੇਸ਼ਨ ਕਟਾਰਸਿੰਘਵਾਲਾ ਤੋਂ ਨੈਰਤ ਕੋਣ ਤਿੰਨ ਮੀਲ ਕੱਚਾ ਰਸਤਾ ਹੈ.
ਫ਼ਰੀਦਕੋਟ ਰਿਆਸਤ ਵਿੱਚ ਕਪੂਰ ਸਿੰਘ ਬੈਰਾੜ ਦਾ ਵਸਾਇਆ ਨਗਰ, ਜੋ ਹੁਣ ਰੇਲਵੇ ਸਟੇਸ਼ਨ ਹੈ. ਦਸ਼ਮੇਸ਼ ਇਸ ਥਾਂ ਕੁਝ ਸਮਾਂ ਠਹਿਰਕੇ ਮੁਕਤਸਰ ਵੱਲ ਗਏ ਹਨ. ਇਸ ਥਾਂ ਦੋ ਗੁਰਦ੍ਵਾਰੇ ਹਨ- ਇੱਕ ਆਬਾਦੀ ਅੰਦਰ ਕੱਚੇ ਤਾਲ ਦੇ ਵਿਚਕਾਰ, ਜਿਸ ਨਾਲ ਰਿਆਸਤ ਵੱਲੋਂ ੧੨੬ ਘੁਮਾਉਂ ਜ਼ਮੀਨ ਹੈ. ਦੂਜਾ ਨਗਰ ਤੋਂ ਦੱਖਣ ਵੱਲ ਦੋ ਮੀਲ ਕਰੀਬ "ਗੁਰੂਢਾਬ" ਨਾਉਂ ਤੋਂ ਪ੍ਰਗਟ ਹੈ. ਇਸ ਥਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੰਜ ਇਸਨਾਨਾ ਕਰਕੇ ਦਸਤਾਰ ਸਜਾਈ ਹੈ.
ਦੇਖੋ, ਰਾਮਰਾਇ.
nan
ਕਾਗਜ ਦਾ ਕਿਲਾ. ਰਾਮਲੀਲ੍ਹਾ ਆਦਿਕ ਖੇਲਾਂ ਵਿੱਚ ਬਣਾਇਆ ਹੋਇਆ ਕਾਗਜ ਦਾ ਦੁਰਗ. "ਕੋਟਕਾਗਰ ਬਿਨਸ ਬਾਰ ਨਾ ਝੂਠਿਆ." (ਜੈਤ ਛੰਤ ਮਃ ੫) ਝੂਠੇ ਕਾਗਜ ਦੇ ਕੋਟ ਨੂੰ ਨਾਸ਼ ਹੁੰਦੇ ਚਿਰ ਨਹੀਂ ਲਗਦਾ.
ਕਾਂਗੜੇ ਦਾ ਕਿਲਾ। ੨. ਕਾਂਗੜਾ ਨਗਰ. ਇਸ ਨੂੰ ਨਗਰਕੋਟ (ਨਾਗਰਕੋਟ) ਭੀ ਲਿਖਿਆ ਹੈ.
ਅਰਬਾਂ ਹੀ. ਭਾਵ ਅਨੰਤ. ਕ੍ਰੋੜਹਾ। ੨. ਕੋਟਿ- ਕੋਟਿ- ਅੰਤਰ. "ਕੋਟਕੋਟੰਤਰ ਕੇ ਪਾਪ ਬਿਨਾਸਨ. " (ਸਾਰ ਅਃ ਮਃ ੩) ਕ੍ਰੋੜਹਾ ਜਨਮਾਂਤਰਾਂ ਦੇ ਪਾਪ ਨਾਸ਼ ਕਰਨ ਵਾਲਾ. ਅਨੰਤ ਪਾਪ ਮਨ ਦੇ ਦੂਰ ਕਰਨ ਵਾਲਾ.
ਦੇਖੋ, ਗੁਰੂਕੇ ੨.