اُ توں شروع ہون والے پنجابی لفظاں دے معنےਕ

ਕ਼ਿਲੇ ਦਾ ਦਰਵਾਜ਼ਾ। ੨. ਸ਼ਹਰਪਨਾਹ ਦਾ ਦਰਵਾਜ਼ਾ। ੩. ਗੜ੍ਹਵਾਲ ਦੇ ਜ਼ਿਲਾ ਪੌੜੀ ਵਿੱਚ ਇੱਕ ਨਗਰ. ਇਸ ਥਾਂ ਗੁਰੂ ਨਾਨਕ ਦੇਵ ਦਾ ਅਸਥਾਨ ਹੈ, ਜੋ 'ਚਰਣਪਾਦੁਕਾ' ਕਰਕੇ ਪ੍ਰਸਿੱਧ ਹੈ.


ਦੇਖੋ, ਸੂਲੀਸਰ.


ਦੇਖੋ, ਕੋਟਪੰਚਾਸਾ.


ਸੰ. ਸੰਗ੍ਯਾ- ਦੁਰਗਪਾਲ. ਕਿਲੇ ਦਾ ਰਾਖਾ। ੨. ਸ਼ਹਰਪਨਾਹ ਦੀ ਰਖ੍ਯਾ ਕਰਨ ਵਾਲਾ। ੩. ਕੋਤਵਾਲ.


ਸੰਸਕ੍ਰਿਤ ਦੇ ਵਿਦ੍ਵਾਨਾਂ ਨੇ ਪ੍ਰਿਥਿਵੀ ਦਾ ਪ੍ਰਮਾਣ ਪਚਾਸ ਕੋਟਿ (ਕ੍ਰੋੜ) ਯੋਜਨ ਲਿਖਿਆ ਹੈ. "ਪ੍ਰਿਥਵੀ ਜੋਜਨ ਕੋਟਪਚਾਸਾ। ਲੋਕ ਚਤੁਰਦਸ ਪੂਰ ਪ੍ਰਕਾਸਾ." (ਸਲੋਹ) "ਤੇ ਤਸਕਰ ਜੋ ਨਾਮ ਨ ਲੇਵਹਿ ਵਾਸਹਿ ਕੋਟਪੰਚਾਸਾ." (ਪ੍ਰਭਾ ਮਃ ੧)


ਜ਼ਿਲਾ ਫੀਰੋਜ਼ਪੁਰ, ਤਸੀਲ ਮੁਕਤਸਰ ਵਿੱਚ ਇੱਕ ਮਸ਼ਹੂਰ ਪਿੰਡ, ਜਿਸ ਨੂੰ ਭਾਈ ਭਗਤੂ ਜੀ ਨੇ ਵਸਾਇਆ ਹੈ. ਇਥੇ ਦਸ਼ਮਗੁਰੂ ਜੀ ਦੇ ਦੋ ਗੁਰਦ੍ਵਾਰੇ ਹਨ-#(੧) ਪਿੰਡ ਦੇ ਵਿੱਚ ਗੁਰੂ ਜੀ ਪ੍ਰੇਮੀ ਬਾਣੀਆਂ ਦੇ ਘਰ ਪ੍ਰਸਾਦ ਛਕਣ ਆਏ, ਬਾਣੀਏ ਅਮ੍ਰਿਤ ਛਕਕੇ ਸਿੰਘ ਸਜ ਗਏ ਸਨ, ਜਿਨ੍ਹਾਂ ਦੇ ਨਾਉਂ ਗੁਰੂ ਜੀ ਨੇ ਰੰਗੀ ਸਿੰਘ, ਘੁੰਮੀ ਸਿੰਘ ਰੱਖੇ. ਇਨ੍ਹਾਂ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ. ਗੁਰਦ੍ਵਾਰਾ ਬਣਿਆ ਹੋਇਆ ਹੈ, ਅਤੇ ਉਸ ਨਾਲ ੫੦ ਘੁਮਾਉਂ ਜ਼ਮੀਨ ਸਿੱਖਰਾਜ ਦੇ ਸਮੇਂ ਤੋਂ ਹੈ. ਪੁਜਾਰੀ ਅਕਾਲੀ ਸਿੰਘ ਹੈ.#(੨) ਦੂਜਾ, ਪਿੰਡ ਤੋਂ ਦੱਖਣ ਵੱਲ ਪਾਸ ਹੀ ਹੈ. ਜਦੋਂ ਗੁਰੂ ਜੀ ਗੁਪਤਸਰੋਂ ਆਏ ਤਾਂ ਇੱਥੇ ਠਹਿਰੇ. ਗੁਰਦ੍ਵਾਰਾ ਸੰਮਤ ੧੯੭੮ ਵਿੱਚ ਬਣਾਇਆ ਗਿਆ ਹੈ. ਇੱਥੇ ਭੀ ਪੁਜਾਰੀ ਅਕਾਲੀ ਸਿੰਘ ਹੈ.#ਰੇਲਵੇ ਸਟੇਸ਼ਨ ਗਿੱਦੜਬਾਹਾ ਤੋਂ ਉੱਤਰ ਦਿਸ਼ਾ ਪੰਜ ਮੀਲ ਕੱਚਾ ਰਸਤਾ ਹੈ.


ਵਟਾਲੇ ਅਤੇ ਕਲਾਨੌਰ ਦੇ ਵਿਚਕਾਰ ਇੱਕ ਪਿੰਡ. ਜਿਸ ਥਾਂ ਬੰਦਾ ਬਹਾਦੁਰ ਨੇ ਕੱਚੀ ਗੜ੍ਹੀ ਬਣਾਉਣੀ ਆਰੰਭੀ ਸੀ, ਪਰ ਅਜੇ ਅਧੂਰੀ ਹੀ ਸੀ ਕਿ ਤੁਰਕਾਨੀਦਲ ਚੜ੍ਹ ਆਇਆ. ਬੰਦਾ ਬਹਾਦੁਰ ਨੇ ਗੁਰਦਾਸਪੁਰ ਦੀ ਗੜ੍ਹੀ ਜਾ ਮੱਲੀ. ਦੇਖੋ, ਦੁਨੀਚੰਦ ਦੀ ਹਵੇਲੀ.


ਸੰ. ਸੰਗ੍ਯਾ- ਬਿਰਛ ਵਿੱਚ ਹੋਈ ਖੁੱਡ. ਬਿਰਛ ਦਾ ਖੋਖਲਾ ਭਾਗ, ਜੋ ਕੰਦਰਾ ਜੇਹਾ ਪ੍ਰਤੀਤ ਹੁੰਦਾ ਹੈ। ੨. ਕਿਲੇ ਦੀ ਰਖ੍ਯਾ ਵਾਸਤੇ ਚਾਰੇ ਪਾਸੇ ਦਾ ਜੰਗਲ। ੩. ਡਿੰਗ- ਦਾਣੇ ਰੱਖਣ ਦਾ ਖਾਤਾ.


ਰੋਪੜ ਤੋਂ ਦੋ ਕੋਹ ਪੂਰਵ ਇੱਕ ਪਿੰਡ. ਇਸ ਥਾਂ ਦੇ ਪਠਾਣਾਂ ਨੇ ਦਸ਼ਮੇਸ਼ ਦੀ ਬਹੁਤ ਸੇਵਾ ਕੀਤੀ. ਸਤਿਗੁਰੂ ਨੇ ਇੱਕ ਕਟਾਰ ਅਤੇ ਢਾਲ ਬਖ਼ਸ਼ੀ. ਇਸ ਥਾਂ ਗੁਰੂ ਸਾਹਿਬ ਦੇ ਦੋ ਪਵਿਤ੍ਰ ਅਸਥਾਨ ਹਨ. ਇੱਕ ਨਗਰ ਦੇ ਅੰਦਰ ਦੂਜਾ, ਬਾਹਰ। ੨. ਦੇਖੋ, ਮਲੇਰਕੋਟਲਾ.


ਦੇਖੋ, ਭੱਠਾਸਾਹਿਬ.