اُ توں شروع ہون والے پنجابی لفظاں دے معنےਕ

ਇਹ ਪਿੰਡ ਜ਼ਿਲਾ ਤਸੀਲ ਗੁਜਰਾਂਵਾਲਾ, ਥਾਣਾ ਮਾਂਡੇ ਵਿੱਚ ਹੈ. ਇੱਥੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਛੋਟਾ ਜਿਹਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਇਕ ਪਿੱਪਲ ਬਿਰਛ ਤਲੇ ਬੈਠੇ, ਜੋ ਹੁਣ ਤਕ ਮੌਜੂਦ ਹੈ. ਸਤਿਗੁਰੂ ਦੇ ਵਿਰਾਜਣ ਦੀ ਥਾਂ "ਥੜਾ ਸਾਹਿਬ" ਬਣਿਆ ਹੋਇਆ ਹੈ. ਪਾਸ ਇੱਕ ਛੋਟਾ ਜਿਹਾ ਪੱਕਾ ਮਕਾਨ ਹੈ, ਜਿਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ. ਨਾਮਧਾਰੀਆ ਸਿੰਘ ਪੁਜਾਰੀ ਹੈ. ਗੁਰਦ੍ਵਾਰੇ ਨਾਲ ੧੬. ਘੁਮਾਉਂ ਜ਼ਮੀਨ ਇਸੇ ਪਿੰਡ ਵੱਲੋਂ ਹੈ. ਚੇਤ੍ਰਚੌਦਸ ਨੂੰ ਮੇਲਾ ਲਗਦਾ ਹੈ. ਰੇਲਵੇ ਸਟੇਸ਼ਨ ਏਮਨਾਬਾਦ ਤੋਂ ਪੂਰਵ ੧੦. ਮੀਲ ਹੈ. ਬਰਸਾਤ ਦੇ ਦਿਨਾਂ ਵਿੱਚ ਇੱਥੇ ਦਾ ਰਸਤਾ ਚੰਗਾ ਨਹੀਂ.


ਇੱਕ ਰਾਜਪੂਤ ਗੋਤ੍ਰ. ਕੋਟਲੇਹਰ ਪਹਾੜੀ ਰਿਆਸਤ ਇਸੇ ਗੋਤ੍ਰ ਕਰਕੇ ਸੱਦੀਦੀ ਹੈ. ਦੇਖੋ, ਬਾਈ ਧਾਰ.


ਦੇਖੋ, ਕੋਟਪਾਲ ੩. "ਵਿਚਿ ਮਨ ਕੋਟਵਰੀਆ." (ਸੂਹੀ ਮਃ ੫. ਪੜਤਾਲ) "ਅਬ ਕਹਾ ਕਰੈ ਕੋਟਵਾਰ?" (ਮਾਰੂ ਮਃ ੫) ਇਸ ਥਾਂ ਕੋਤਵਾਲ ਤੋਂ ਭਾਵ ਧਰਮਰਾਜ ਹੈ.


ਸੰਗ੍ਯਾ- ਕੋਤਵਾਲ ਦਾ ਕਰਮ. "ਪਾਪ ਕਰੇ ਕੋਟਵਾਰੀ." (ਬਸੰ ਅਃ ਮਃ ੧)


ਦੇਖੋ, ਕੋਟਪਾਲ ਅਤੇ ਕੋਤਵਾਲ. "ਕੋਟਵਾਲੁ ਸੁਕਰਾਸਿਰੀ." (ਮਲਾ ਨਾਮਦੇਵ) ਦੇਖੋ, ਸੁਕਰਾਸਿਰੀ.


ਕ੍ਰੋੜਹਾ. ਕੋਟਿ ਦਾ ਬਹੁਵਚਨ. "ਉਧਰਹਿ ਸਗਲੇ ਕੋਟਾ." (ਸੋਰ ਮਃ ੫) ੨. ਰਾਜਪੂਤਾਨੇ ਵਿੱਚ ਇੱਕ ਰਿਆਸਤ ਅਤੇ ਉਸ ਦੀ ਰਾਜਧਾਨੀ ਦਾ ਪ੍ਰਧਾਨ ਨਗਰ (Kotah), ਜੋ ਹੁਣ ਬੀ. ਬੀ. ਅਤੇ ਸੀ. ਆਈ. ਰੇਲਵੇ ਦਾ ਜੰਕਸ਼ਨ ਹੈ. ੩. ਖ਼ਰਬੂਜ਼ਾ ਖੱਖੜੀ (ਕਕੜੀ) ਆਦਿਕ ਦੇ ਮਗ਼ਜ਼ ਭੁੰਨਕੇ ਸੁਪਾਰੀ ਦੇ ਚੂਰਣ ਨਾਲ ਮਿਲਾਇਆ ਇੱਕ ਨਮਕੀਨ ਪਦਾਰਥ, ਜੋ ਅਮੀਰ ਭੋਜਨ ਪਿੱਛੋਂ ਖਾਂਦੇ ਹਨ.


ਸੰ. ਸੰਗ੍ਯਾ- ਕਰੋੜ. ਸੌ ਲੱਖ. "ਕਈ ਕੋਟਿ ਪ੍ਰਭ ਕਉ ਖੋਜੰਤੇ." (ਸੁਖਮਨੀ) ਦੇਖੋ, ਸੰਖ੍ਯਾ। ੨. ਵਾਦ ਵਿਵਾਦ ਦਾ ਪੂਰਬਪੱਖ. "ਕਥੀ ਕੋਟੀ ਕੋਟਿ ਕੋਟਿ." (ਜਪੁ) ਕੋਟਿ (ਕ੍ਰੋੜਾਂ) ਹੀ ਕੋਟਿ (ਦਲੀਲਾਂ) ਨਾਲ ਕ੍ਰੋੜਹਾ ਵਕਤਿਆਂ ਨੇ ਆਖੀ ਹੈ. ਦੇਖੋ, ਕਥਿ। ੩. ਕਮਾਣ ਦਾ ਗੋਸ਼ਾ. ਦੇਖੋ, ਕੋਟੀ। ੪. ਸ਼ਸਤ੍ਰ ਦੀ ਤਿੱਖੀ ਧਾਰ.


ਦੇਖੋ, ਕੋਟਕੋਟੰਤਰ. "ਕੋਟਿਕੁਟੰਤਰ ਕੇ ਪਾਪ ਹਰਿ ਖੋਵੈ." (ਬੈਰਾ ਮਃ ੪)