اُ توں شروع ہون والے پنجابی لفظاں دے معنےਮ

ਸੰ. मोदिन्. ਵਿ- ਆਨੰਦ ਦੇਣ ਵਾਲਾ। ੨. ਖ਼ੁਸ਼ ਹੋਇਆ. ਪ੍ਰਸੰਨ। ੩. ਅ਼. [مودی] ਅਦਾ ਕਰਨ ਵਾਲਾ. ਪਹੁਚਾਉਣ ਵਾਲਾ. ਜੋ ਰਸਦ ਆਦਿ ਸਾਮਾਨ ਪਹੁਚਾਉਣ ਵਾਲਾ. ਜੋ ਰਸਦ ਆਦਿ ਸਾਮਾਨ ਪਹੁਚਾਉਂਦਾ ਹੈ, ਉਸ ਦਾ ਇਸੇ ਅਰਥ ਨੂੰ ਲੈਕੇ ਨਾਮ ਮੋਦੀ ਹੋ ਗਿਆ ਹੈ. ੪. ਅ਼. [موُدی] ਮੂਦੀ. ਮਿਹਰਬਾਨ. "ਮੋਦੀ ਕੇ ਘਰਿ ਖਾਣਾ ਪਾਕਾ, ਵਾਕ੍ਰਾ ਲੜਕਾ ਮਾਰਿਆ ਥਾ." (ਗੌਡ ਨਾਮਦੇਵ) ਕ੍ਰਿਪਾਲੁ ਪਾਰਵਤੀ ਦੇ ਘਰ ਜਦ ਕਿ ਪ੍ਰਸਾਦ ਤਿਆਰ ਸੀ, ਉਸ ਵੇਲੇ ਸ਼ਿਵ ਨੇ ਲੜਕਾ ਮਾਰ ਦਿੱਤਾ. ਦੇਖੋ, ਗਣੇਸ਼.


ਸੰਗ੍ਯਾ- ਮੋਦੀ ਦਾ ਘਰ. ਦੇਖੋ, ਮੋਦੀ ੩। ੨. ਰਸਦ ਆਦਿ ਸਾਮਾਨ ਦਾ ਗੋਦਾਮ.


ਦੇਖੋ, ਮੋਣ। ੨. ਦੇਖੋ, ਮੋਨਿ ਅਤੇ ਮੌਨ। ੩. ਇੱਕ ਪ੍ਰਾਚੀਨ ਹਿੰਦੂ ਜਾਤਿ, ਜੋ ਕੁੱਲੂ ਦੀ ਘਾਟੀ ਵਿੱਚ ਰਾਜ ਕਰਦੀ ਸੀ. ਦੇਖੋ, ਮੌਨ ੨. ਅਤੇ ੩.


ਅ਼. [مُعاون الدین] ਮੁਆ਼ਵਨੁੱਦੀਨ. ਧਰਮ ਦਾ ਸਹਾਇਕ. ਦੀਨ ਦੀ ਰਖ੍ਯਾ ਕਰਨ ਵਾਲਾ.#"ਮੋਨਦੀ ਮਦਾਰ ਕੇਤੇ." (ਅਕਾਲ)


ਮੁਨੀਆਂ ਦਾ ਈਸ਼੍ਵਰ. ਮੁਨਿਰਾਜ. "ਸੁਨ੍ਯੋ ਮੋਨਨੇਸੰ." (ਰਾਮਾਵ)


ਦੇਖੋ, ਮੌਨਵ੍ਰਤ.


ਵਿ- ਮੁੰਡਿਤ. ਜਿਸ ਦਾ ਸਿਰ ਮੁੰਨਿਆ ਹੋਇਆ ਹੈ. ਮੋਡਾ.


ਵਿ- ਮੁੰਡਿਤ. ਜਿਸ ਦਾ ਸਿਰ ਮੁੰਨਿਆ ਹੋਇਆ ਹੈ. ਮੋਡਾ.