اُ توں شروع ہون والے پنجابی لفظاں دے معنےਮ

ਖ਼ਾਮੋਸ਼ੀ ਅਤੇ ਖ਼ਾਮੋਸ਼. ਚੁੱਪ ਅਤੇ ਚੁਪ ਕੀਤਾ. ਦੇਖੋ, ਮੌਨ ਅਤੇ ਮੌਨੀ. "ਕੋਟਿ ਮੁਨੀਸਰੁ ਮੋਨਿ ਮਹਿ ਰਹਿਤੇ." (ਭੈਰ ਅਃ ਮਃ ੫) "ਮੋਨਿ ਭਇਓ ਕਰਪਾਤੀ ਰਹਿਓ." (ਸੋਰ ਅਃ ਮਃ ੫) "ਮੋਨਿ ਭਇਓ ਕਰਪਾਤੀ ਰਹਿਓ." (ਸੋਰ ਅਃ ਮਃ ੫) "ਆਪੇ ਮੋਨੀ ਵਰਤਦਾ, ਆਪੈ ਕਥੈ." (ਮਃ ੪. ਵਾਰ ਬਿਹਾ) "ਮੁਦ੍ਰਾ ਮੋਨਿ ਦਇਆ ਕਰਿ ਝੋਲੀ." (ਰਾਮ ਕਬੀਰ) ੨. ਮੁਨਿ. ਰਿਖਿ. "ਪੰਡਿਤ ਮੋਨੀ ਪੜਿ ਪੜਿ ਥਕੇ." (ਮਃ ੩. ਵਾਰ ਸਾਰ) "ਸਿਵ ਬਿਰੰਚਿ ਅਰੁ ਸਗਲ ਮੋਨਿਜਨ" (ਗੂਜ ਮਃ ੫) ਦੇਖੋ, ਮੁਨਿ ੧.


ਮੇਥੋਂ. ਮੇਰੇ ਪਾਸੋਂ. ਮੁਝ ਸੇ. "ਮੋ ਪੈ ਜਬਾਬੁ ਨ ਹੋਇ." (ਸਾਰ ਨਾਮਦੇਵ)


ਫ਼ਾ. [موم] ਸੰਗ੍ਯਾ- ਮੱਖੀਆਂ ਕਰਕੇ ਬਣਾਇਆ ਹੋਇਆ ਇੱਕ ਲੇਸਦਾਰ ਪਦਾਰਥ, ਜਿਸ ਵਿੱਚ ਸ਼ਹਦ ਹੁੰਦਾ ਹੈ. ਸੰ. ਮਦਨ, ਮਧੁਅਯਨ, ਮਧੁਜ ਅਤੇ ਮਕ੍ਸ਼ਿਕਾਮਲ. ਦੇਖੋ, ਮੈਣ.


ਫ਼ਾ. [مومجامہ] ਸੰਗ੍ਯਾ- ਮੋਮੀ ਵਸਤ੍ਰ. ਮੋਮਜਾਮੇ ਵਿੱਚ ਪਾਣੀ ਦਾ ਅਸਰ ਨਹੀਂ ਹੁੰਦਾ. ਜਦ ਰਬੜ ਦਾ ਪ੍ਰਚਾਰ ਨਹੀਂ ਹੋਇਆ ਸੀ, ਤਦ ਮੋਮ ਦੇ ਪਾਹ ਨਾਲ ਬਰਸਾਤੀ ਵਸਤ੍ਰ ਬਣਾਏ ਜਾਂਦੇ ਸਨ.


ਫ਼ਾ. [مومدِل] ਵਿ- ਜਿਸ ਦਾ ਚਿੱਤ ਦੂਜੇ ਦਾ ਦੁੱਖ ਦੇਖਕੇ ਦ੍ਰਵ ਜਾਂਦਾ ਹੈ. ਮੋਮ ਜੇਹਾ ਨਰਮ ਦਿਲ. "ਮੁਸਲਮਾਣੁ ਮੋਮਦਿਲ ਹੋਵੈ." (ਮਾਰੂ ਸੋਲਹੇ ਮਃ ੫)


ਦੇਖੋ, ਮੋਮਿਨ.


ਦੇਖੋ, ਮੋਮਿਨਖਾਨ.