اُ توں شروع ہون والے پنجابی لفظاں دے معنےਆ

ਆਦਿਤ੍ਯ (ਸੂਰਜ) ਦਾ ਵਾਰ (ਦਿਨ). ਐਤਵਾਰ.


ਆਦਿਤ੍ਯ ਵਾਰ (ਐਤਵਾਰ) ਵਿੱਚ. "ਆਦਿਤਵਾਰਿ ਆਦਿਪੁਰਖ ਹੈ ਸੋਈ." (ਬਿਲਾ ਵਾਰ ੭. ਮਃ ੩)


ਸੰਗ੍ਯਾ- ਕਰਤਾਰ. ਵਾਹਗੁਰੂ। ੨. ਯੋਗੀਆਂ ਦੇ ਮਤ ਅਨੁਸਾਰ ਸ਼ਿਵ।


ਸੰ. ਆਦਿ ਪੁਰੁਸ. ਸੰਗ੍ਯਾ- ਪਾਰਬ੍ਰਹਮ. ਵਾਹੁਗੁਰੂ. "ਆਦਿ ਪੁਰਖ ਆਦੇਸ." (ਜਾਪੁ)


ਸੰ. ਆਦਿਵ੍ਰਤ. ਵਿ- ਮੁੱਢ ਦਾ ਨਿਯਮ. ਆਦਿ ਕਾਲ ਦੀ ਰੀਤਿ. "ਦੁਸਟ ਨਿਕੰਦਨ ਆਦਿ ਬ੍ਰਿਤੇ." (ਅਕਾਲ) ੨. ਆਦਿ ਵ੍ਰਿੱਤਿ. ਆਦਿ ਕਾਲ ਦੀ ਰੋਜ਼ੀ. ੩. ਮਨ ਦੀ ਪਹਿਲੀ ਆਦਤ (ਵ੍ਰਿੱਤਿ).


ਦੇਖੋ, ਆਦਮ। ੨. ਸੰ. ਵਿ- ਪਹਿਲਾ. ਪ੍ਰਥਮ। ੩. ਵ੍ਯਾਕਰਣ ਅਨੁਸਾਰ ਵਾਕਦਾ ਪਹਿਲਾ ਹਿੱਸਾ, ਜਿਸ ਦਾ ਅੰਤਿਮ ਹਿੱਸੇ ਨਾਲ ਸੰਬੰਧ ਹੈ. ਜਿਵੇਂ- "ਵਿਦ੍ਵਾਨ ਗ੍ਯਾਨੀ ਸਿੰਘ, ਉੱਤਮ ਕਥਾ ਕਰਦਾ ਹੈ." ਇਸ ਵਾਕ ਵਿੱਚ ਵਿਦ੍ਵਾਨ ਗ੍ਯਾਨੀ ਸਿੰਘ ਆਦਿਮ ਹੈ.


ਸੰਗ੍ਯਾ- ਸਤਿਨਾਮੁ. ਸਭ ਮੰਤ੍ਰਾਂ ਤੋਂ ਪਹਿਲਾ ਮੰਤ੍ਰ. "ਸਤਿ ਨਾਮੁ ਤੇਰਾ ਪਰਾ ਪੂਰਬਲਾ." (ਮਾਰੂ ਸੋਲਹੇ ਮਃ ੫) "ਦੇਹਿ ਤ ਜਾਪੀ ਆਦਿਮੰਤੁ." (ਬਸੰ ਮਃ ੩)


ਅ਼. [عادِل] ਆ਼ਦਿਲ. ਵਿ- ਅ਼ਦਲ (ਨਿਆਂਉਂ) ਕਰਨ ਵਾਲਾ. ਨ੍ਯਾਯਕਾਰੀ. "ਆਦਿਲ ਅਦਲ ਚਲਾਂਇਦਾ." (ਭਾਗੁ)


ਵਿ- ਪਹਿਲਾ. ਪ੍ਰਥਮ. ਦੇਖੋ, ਆਦਿਲੇ। ੨. ਸੰਬੋਧਨ. ਹੇ ਆ਼ਦਿਲ! ਹੇ ਨ੍ਯਾਯਕਾਰੀ.