اُ توں شروع ہون والے پنجابی لفظاں دے معنےਛ

ਸੰਗ੍ਯਾ- ਛਾਯਾ (ਪ੍ਰਭਾ) ਕਰ. ਸੂਰਜ. "ਲਖੇ ਛੈਲ ਛਾਯਾਕਰੇ ਤੇਜ ਲਾਜੰ." (ਵਿਚਿਤ੍ਰ) ੨. ਛਤ੍ਰ। ੩. ਬਿਰਛ.


ਦੇਖੋ, ਸਿੰਹਿਕਾ.


ਹਿੰਦੂਮਤ ਅਨੁਸਾਰ ਇੱਕ ਪ੍ਰਕਾਰ ਦਾ ਦਾਨ, ਜਿਸਦੀ ਰੀਤਿ ਇਹ ਹੈ ਕਿ ਕਾਂਸੀ ਦੇ ਛੰਨੇ (ਕਟੋਰੇ) ਵਿੱਚ ਪਘਰਿਆ ਹੋਇਆ ਘੀ ਪਾ ਕੇ ਦਾਨ ਕਰਨ ਵਾਲਾ ਆਪਣੀ ਛਾਇਆ (ਪ੍ਰਤਿਬਿੰਬ) ਵੇਖਦਾ ਹੈ ਅਤੇ ਘੀ ਵਿੱਚ ਸੋਨਾ ਮੋਤੀ ਆਦਿ ਪਾਕੇ ਬ੍ਰਾਹਮਣ ਨੂੰ ਛਾਯਾਪਾਤ੍ਰ ਦਾਨ ਕਰਦਾ ਹੈ. ਇਸ ਦਾਨ ਤੋਂ ਗ੍ਰਹਾਂ ਦੀ ਖੋਟੀ ਦਸ਼ਾ ਦਾ ਦੂਰ ਹੋਣਾ ਮੰਨਿਆ ਗਿਆ ਹੈ. ਦੇਖੋ, ਛੰਨਾ.


ਯੋਗਪ੍ਰਦੀਪਿਕਾ ਵਿੱਚ ਲਿਖਿਆ ਹੈ ਕਿ ਸ਼ਿਵ ਨੇ ਪਾਰਵਤੀ ਨੂੰ ਆਖਿਆ ਕਿ ਜੋ ਨਿੱਤ ਆਪਣੀ ਛਾਉਂ ਨੂੰ ਏਕਾਗ੍ਰਮਨ ਅਤੇ ਇਕਟਕ ਹੋਕੇ ਪ੍ਰਿਥਿਵੀਪੁਰ ਦੇਖਦਾ ਹੈ, ਉਸ ਨੂੰ ਆਕਾਸ਼ ਵੱਲ ਤੱਕਣ ਤੋਂ ਆਪਣਾ ਸਰੂਪ ਨਜਰ ਆਉਂਦਾ ਹੈ. ਇਸੇ ਦਾ ਨਾਮ ਛਾਯਾਪੁਰੁਸ ਹੈ. ਜੋ ਛਾਯਾਪੁਰੁਸ ਦਾ ਸਿਰ ਨਜਰ ਨਾ ਆਵੇ, ਤਦ ਛੀ ਮਹੀਨੇ ਅੰਦਰ ਪ੍ਰਾਣੀ ਦੀ ਮੌਤ ਹੋ ਜਾਂਦੀ ਹੈ. ਜੇ ਪੈਰ ਨਾ ਦਿਖਾਈ ਦੇਣ ਤਦ ਇਸਤ੍ਰੀ, ਜੇ ਹੱਥ ਨਾ ਦਿੱਸਣ ਤਦ ਭਾਈ ਮਰਦਾ ਹੈ. ਛਾਯਾਪੁਰੁਸ ਦੀ ਮੈਲੀ ਸ਼ਕਲ ਦਿੱਸਣ ਤੋਂ ਰੋਗ ਹੁੰਦਾ ਹੈ ਇਤ੍ਯਾਇ। ੨. ਜਾਸੂਸ. ਜੋ ਛਾਂਉਂ ਵਾਂਙ ਸਾਥ ਰਹੇ. Detective.


ਸੰਗ੍ਯਾ- ਧੁਪਘੜੀ. ਉਹ ਯੰਤ੍ਰ, ਜਿਸ ਦੀ ਛਾਯਾ ਤੋਂ ਸਮੇਂ ਦਾ ਗ੍ਯਾਨ ਹੋਵੇ. Sun- dial. ਦੇਖੋ, ਘੜੀ.


ਛਾਯਾ ਸਮਾਨ. ਦੇਖੋ, ਛਾਰ ੮.


ਵਿ- ਛਾਰ (ਸੁਆਹ) ਕਰਨ ਵਾਲਾ। ੨. ਸੰ. ਕ੍ਸ਼ਾਰਕ. ਸੰਗ੍ਯਾ- ਛੁਹਾਰਾ. ਖਜੂਰ ਦਾ ਫਲ.