اُ توں شروع ہون والے پنجابی لفظاں دے معنےਧ

ਸੰਗ੍ਯਾ- ਸ਼ੋਕ ਨਾਲ ਸ਼ਰੀਰ ਤਾੜਨ ਤੋਂ ਉਪਜੀ ਧੁਨਿ. "ਗਏ ਸਿਗੀਤ ਪੁਕਾਰੀ ਧਾਹ." (ਵਾਰ ਮਾਝ ਮਃ ੧) ੨. ਸ਼ੋਕ ਦੀ ਪੁਕਾਰ. "ਦੇਵਨਾ ਦੇਵਲ ਧਾਹੜੀ ਦੇਸਹਿ." (ਸ. ਕਬੀਰ)


ਧਾਹਾਂ ਨਾਲ. ਧਾਹੋਂ ਸੇ. "ਸੇ ਅੰਤਿ ਧਾਹੀ ਰੁੰਨਿਆ." (ਆਸਾ ਛੰਤ ਮਃ ੧) ੨. ਸੰਗ੍ਯਾ- ਧਾਹ.


ਸੰਗ੍ਯਾ- ਧੱਕਣ ਦਾ ਭਾਵ. ਧੱਕਾ. ਧਕੇਲਣ ਦੀ ਕ੍ਰਿਯਾ। ੨. ਸੰ. ਵਿ- ਧਾਰਨ ਕਰਤਾ. ਧਾਰਕ। ੩. ਸੰਗ੍ਯਾ- ਕਰਤਾਰ। ੪. ਢੱਟਾ. ਸਾਨ੍ਹ। ੫. ਅੰਨ। ੬. ਥੰਭਾ. ਸਤੂਨ। ੭. ਦੇਖੋ, ਧਾਕੁ। ੮. ਦੇਖੋ, ਧਾਂਕ.


ਸੰਗ੍ਯਾ- ਧੱਕਣ ਦਾ ਭਾਵ. ਧਕੇਲਣ.


ਸੰਗ੍ਯਾ- ਧੱਕਾ. ਦੇਖੋ, ਧਾਕ ੧. "ਜਿਸਹਿ ਦਿਖਾਲੇ ਮਹਲੁ ਤਿਸੁ ਨ ਮਿਲੈ ਧਾਕੁ." (ਵਾਰ ਰਾਮ ੨. ਮਃ ੫) "ਜਿਨਿ ਰਚਿਆ ਤਿਨਿ ਦੀਨਾ ਧਾਕੁ." (ਬਿਲਾ ਮਃ ੫)