اُ توں شروع ہون والے پنجابی لفظاں دے معنےਮ

ਮਹਾਨ ਮੋਹ. ਮਹਾ ਮੋਹ। ੨. ਮੋਮ ਦਾ. ਮੋਮੀ.


ਫ਼ਾ. [مومِیائی] ਸੰਗ੍ਯਾ- ਪੱਥਰ ਜਾਂ ਖਾਣਿ ਤੋਂ ਨਿਕਲੀ ਸ੍ਯਾਹ ਰੰਗ ਦੀ ਥੰਧਿਆਈ, ਜਿਸ ਦੀ ਤਾਸੀਰ ਗਰਮਤਰ ਹੈ. ਇਸ ਵਿਸ਼ੇਸ ਕਰਕੇ ਨਿਰਬਲਾਂ ਨੂੰ ਖਵਾਈ ਜਾਂਦੀ ਹੈ, ਸੱਟਾਂ ਅਤੇ ਫੱਟਾਂ ਤੇ ਭੀ ਲਾਈਦੀ ਹੈ. ਦੇਖੋ, ਸਿਲਾਜੀਤ.


ਅ਼. [مومِن] ਵਿ- ਇਮਾਨ ਲਿਆਉਣ ਵਾਲਾ. ਸ਼੍ਰੱਧਾਵਾਨ। ੨. ਇਸਲਾਮ ਦਾ ਵਿਸ਼੍ਵਾਸੀ.


ਦੇਖੋ, ਅਘੜਸਿੰਘ.


ਮੋਮਿਨ ਦਾ ਬਹੁਵਚਨ. [مومِنین] ਇਮਾਨਦਾਰ ਲੋਕ.


ਸਰਵ- ਮੇਰਾ. "ਜਮੁ ਮੰਜਾਰੁ ਕਹਾ ਕਰੈ ਮੋਰ." (ਗਉ ਕਬੀਰ) ੨. ਮੋੜਨਾ. ਹਟਾਉਣਾ. "ਮੋਰ ਸਕੋਂ ਨ ਕਹ੍ਯੋ ਤੁਮਰੋ." (ਨਾਪ੍ਰ) ੩. ਮਯੂਰ. ਤਾਊਸ. "ਚਾਤ੍ਰਿਕ ਮੋਰ ਬੋਲਤ ਦਿਨੁ ਰਾਤੀ." (ਮਲਾ ਪੜਤਾਲ ਮਃ ੪) "ਮੋਰ ਤੁਰੰਗ ਕੋ ਮੋਰ ਨਚਾਵੈ." (ਗੁਪ੍ਰਸੂ) ਘੋੜੇ ਨੂੰ ਮੋੜਕੇ ਮੋਰ ਤੁੱਲ ਨਚਾਉਂਦੇ ਹਨ। ੪. ਮੌਰ. ਮੌਲ. ਮੁਕੁਟ. ਤਾਜ। ੫. ਮੁਰ ਦੈਤ. "ਮੋਰ ਮਰ੍ਯੋ ਜਿਨ." (ਕ੍ਰਿਸਨਾਵ) ਦੇਖੋ, ਮੁਰ ੫। ੬. ਫ਼ਾ. [مور] ਕੀੜੀ. "ਹਮਜ਼ ਪੀਰ ਮੋਰੋ ਹਮਜ਼ ਪੀਲਤਨ." (ਜਫਰ)