اُ توں شروع ہون والے پنجابی لفظاں دے معنےਮ

ਮੋੜਕੇ. "ਮੋਰਿ ਬਾਗ ਬਾਹਿਨ ਕੀ." (ਚਰਿਤ੍ਰ ੨੦੦)


ਸਰਵ- ਮੇਰੀ. "ਕਹੁ ਨਾਨਕ ਮੋਰੀ ਪੂਰਨ ਆਸਾ." (ਆਸਾ ਮਃ ੫) ੨. ਅਪਨੀ. ਆਪਣੀ. "ਤੇਰੋ ਨਹੀ ਸੁਜਾਨੀ ਮੋਰੀ." (ਟੋਡੀ ਮਃ ੫) ੩. ਦੇਖੋ, ਮੋਰ੍ਹੀ। ੪. ਮੋਰੀਂ. ਮੋਰਾਂ ਨੇ. "ਮੋਰੀ ਰੁਣ ਝੁਣ ਲਾਇਆ." (ਵਡ ਮਃ ੧) ੫. ਸੰਗ੍ਯਾ- ਤਾਕੀ. ਦਰੀਚੀ. ਸੰ. ਮੋਰਿਕਾ। ੬. ਛਿਦ੍ਰ. ਸੁਰਾਖ. "ਗੁਰਿ ਦਿਖਲਾਈ ਮੋਰੀ। ਜਿਤੁ ਮਿਰਗ ਪੜਤ ਹੈ ਚੋਰੀ." (ਸੋਰ ਕਬੀਰ) ਮੋਰੀ ਇੰਦ੍ਰੀਆਂ, ਮ੍ਰਿਗ ਵਿਸੇ। ੭. ਚੌਹਾਨ ਛਤ੍ਰੀਆਂ ਵਿੱਚੋਂ ਇੱਕ ਜਾਤਿ.


ਸਰਵ- ਮੇਰਾ। ੨. ਮੋੜੋ. ਹਟਾਓ. ਪਰਤੋ.


ਦੇਖੋ, ਮੋਰੰਗ.


ਸੰ. मोरङ्ग. ਨੇਪਾਲ ਦਾ ਪੂਰਵੀ ਹਿੱਸਾ, ਜੋ ਕੋਸ਼ੀ ਨਦੀ ਦੇ ਪੂਰਵ ਹੈ. ਇਸ ਦਾ ਕੁਝ ਭਾਗ ਪੂਰਨੀਏ ਜਿਲੇ ਨਾਲ ਭੀ ਲਗਦਾ ਹੈ. "ਮੋਰੰਗ ਗੋਰ ਨੈਪਾਲ ਭੀਤ." (ਕਲਕੀ)


ਜਿਲਾ ਅੰਬਾਲਾ, ਤਸੀਲ ਰੋਪੜ ਦਾ ਇੱਕ ਪਿੰਡ, ਜਿਸ ਦਾ ਰੇਲਵੇ ਸਟੇਸ਼ਨ ਮੋਰੰਡਾ ਹੈ. ਇੱਥੋਂ ਦੇ ਰਹਿਣ ਵਾਲੇ ਜਾਨੀ ਅਤੇ ਮਾਨੀ ਰੰਘੜ ਸੰਮਤ ੧੭੬੧ ਵਿੱਚ ਮਾਤਾ ਗੂਜਰੀ ਜੀ ਨੂੰ ਦੋ ਛੋਟੇ ਸਾਹਿਬਜ਼ਾਦਿਆਂ ਸਮੇਤ ਫੜਕੇ ਖੇੜੀ (ਸਹੇੜੀ) ਤੋਂ ਸਰਹਿੰਦ ਲੈ ਗਏ ਸਨ, ਮੱਘਰ ਸੰਮਤ ੧੮੧੯ ਵਿੱਚ ਖ਼ਾਲਸੇ ਦੇ ਬੁੱਢੇ ਦਲ ਨੇ ਇਸ ਪਿੰਡ ਨੂੰ ਸੋਧਕੇ ਜਾਨੀ ਅਤੇ ਮਾਨੀ ਨੂੰ ਲੁਹਾਰ ਦੇ ਵਦਾਣਾਂ ਨਾਲ ਚੂਰ, ਅਤੇ ਉਨ੍ਹਾਂ ਦੇ ਸਹਾਇਕਾਂ ਨੂੰ ਕ੍ਰਿਪਾਨ ਭੇਟ ਕੀਤਾ. ਇਸ ਕਸਬੇ ਤੋਂ ਉੱਤਰ ਵੱਲ ਪਾਸ ਹੀ ਸਾਹਿਬਜ਼ਾਦਿਆਂ, ਅਤੇ ਮਾਤਾ ਜੀ ਦਾ ਗੁਰਦ੍ਵਾਰਾ ਹੈ. ਪਿੰਡ ਸਹੇੜੀ ਤੋਂ ਫੜੇ ਹੋਏ ਇਹ ਧਰਮਰੱਖਕ ਇਸ ਥਾਂ ਲਿਆਂਦੇ ਗਏ ਸਨ. ਗੁਰਦ੍ਵਾਰੇ ਨਾਲ ੧੬. ਵਿੱਘੇ ਜ਼ਮੀਨ ਹੈ, ਜਿਸ ਵਿੱਚ ਇੱਕ ਬਾਗ ਹੈ, ਜੋ ਰੋਪੜ ਦੇ ਰਾਜਾ ਭੂਪਸਿੰਘ ਨੇ ਅਰਪਿਆ ਸੀ. ਇੱਕ ਬ੍ਰਾਹਮਣੀ ਝਾੜੂ ਦੀ ਸੇਵਾ ਕਰਦੀ ਹੈ. ਦੇਖੋ, ਸਹੇੜੀ ੨. ਅਤੇ ਖੇੜੀ ੩.#ਸੰਮਤ ੧੮੨੦ ਵਿੱਚ ਮੋਰੰਡੇ ਤੇ ਸਰਦਾਰ ਧਰਮਸਿੰਘ ਅਮ੍ਰਿਤਸਰੀ ਨੇ ਕਬਜਾ ਕੀਤਾ, ਇਸ ਪਿੱਛੋਂ ਮਹਾਰਾਜਾ ਰਣਜੀਤਸਿੰਘ ਨੇ ਇਹ ਸਾਰਾ ਇਲਾਕਾ ਲਹੌਰ ਰਾਜ ਨਾਲ ਮਿਲਾ ਲਿਆ, ਅਰ ਲੁਦਿਆਨੇ ਅਤੇ ਮੋਰੰਡੇ ਦਾ ਪਰਗਨਾ ਰਾਜਾ ਭਾਗਸਿੰਘ ਜੀਂਦਪਤਿ ਨੂੰ ਦੇ ਦਿੱਤਾ. ਰਾਜਾ ਸੰਗਤਸਿੰਘ ਦੇ ਲਾਵਲਦ ਮਰਣ ਪੁਰ ਸਨ ੧੮੩੪ ਵਿੱਚ ਸਰਕਾਰ ਅੰਗ੍ਰੇਜ਼ੀ ਨੇ ਜਬਤ ਕਰਕੇ ਇਹ ਆਪਣੇ ਰਾਜ ਨਾਲ ਮਿਲਾਇਆ.


ਵਿ- ਮੋਹਰੀ. ਮੁਹਰੇ ਹੋਣ ਵਾਲਾ. ਆਗੂ.


ਸੰਗ੍ਯਾ- ਮੂਲ੍ਯ. ਕੀਮਤ. ਮੁੱਲ.