اُ توں شروع ہون والے پنجابی لفظاں دے معنےਕ

ਵਿ- ਕੁਸ੍ਠੀ. ਜੁਜਾਮੀ. Leper.


ਵ੍ਯ- ਦਾ. ਕਾ. ਦੇਖੋ, ਕਉ. "ਪਦਾਰਥ ਹਿਤ ਕੌ ਦੁਰੈਨ." (ਸਾਰ ਮਃ ੧) "ਭਗਤਿ ਜੋਗ ਕੌ ਜੈਤਵਾਰ." (ਸਵੈਯੇ ਮਃ ੫. ਕੇ) ੨. ਕ੍ਰਿ. ਵਿ- ਕਦ. ਕਬ. ਦੇਖੋ, ਕੌਲੌ.


ਦੇਖੋ, ਕਉਸ. "ਇਕ ਪਗ ਪਨਹੀ ਨੋਕ ਬਡ, ਇਕ ਪਗ ਕੌਸ ਟਿਕਾਇ." (ਨਾਪ੍ਰ) ਇੱਕ ਪੈਰ ਜੁੱਤੀ ਇੱਕ ਪੈਰ ਖੜਾਉਂ. "ਧਰੀ ਨਿਸਾਨੀ ਕੌਸ ਦੀ, ਮੱਕੇ ਅੰਦਰਿ ਪੂਜ ਕਰਾਈ." (ਭਾਗੁ)¹੨. ਸੰ. ਕੌਸ਼. ਰੇਸ਼ਮੀ ਵਸਤ੍ਰ, ਜੋ ਕੀੜੇ ਦੇ ਕੋਸ਼ ਤੋਂ ਪੈਦਾ ਹੋਇਆ ਹੈ। ੩. ਕੁਸ਼ ਦੀ ਸੰਤਾਨ ਵਿੱਚ ਹੋਣ ਵਾਲਾ. ਕੁਸ਼ਵੰਸ਼ੀ। ੪. ਫ਼ਾ. [کوس] ਕੋਸ. ਪਿੱਤਲ ਦਾ ਨਗਾਰਾ. "ਦੈਰੇ ਦੈਰੇ ਦੀਹ ਧੌਸੜਾ, ਕੌਸ ਜੁਝੌਆ ਦੈ ਰੇ." (ਸਲੋਹ) ੫. ਅ਼. [قوَس] ਕ਼ੌਸ. ਕਮਾਨ. ਧਨੁਖ.


ਦੇਖੋ, ਕੌਸ਼ਿਕ.


ਕਿਸੇ ਅਞਾਣ ਲਿਖਾਰੀ ਨੇ ਕੌਸਤੁਭ ਦੀ ਥਾਂ ਅਸ਼ੁੱਧ ਲਿਖਿਆ ਹੈ. "ਹਿਯੇ ਕੌਸਤਕ ਮਨਿ ਧਾਰੇ." (ਚਰਿਤ੍ਰ ੨੪ ਅਤੇ ੧੨੩) ਦੇਖੋ, ਕੌਸਤੁਭ.


ਸੰ. ਕੌਸ੍‍ਤੁਭ. ਸੰਗ੍ਯਾ- ਕੁਸ੍‍ਤੁਭ (ਸਮੁੰਦਰ) ਵਿੱਚੋਂ ਨਿਕਲੀ ਇੱਕ ਮਣਿ, ਜਿਸ ਨੂੰ ਵਿਸਨੁ ਭਗਵਾਨ ਗਲੇ ਪਹਿਰਦਾ ਹੈ.


ਸੰ. ਸੰਗ੍ਯਾ- ਕੁਸ਼ਲਤਾ. ਚਤੁਰਾਈ. ਦਾਨਾਈ। ੨. ਵਿ- ਕੋਸ਼ਲ ਦੇਸ਼ ਨਾਲ ਸੰਬੰਧਿਤ। ੩. ਸੰਗ੍ਯਾ- ਕੋਸ਼ਲ ਦੇਸ਼ ਦੀ ਰਾਣੀ ਕੌਸ਼ਲ੍ਯਾ. "ਕਾਹਿ ਕੋ ਕੌਸਲ ਕੁੱਖਿ ਜਯੋ ਜੂ." (ਸਵੈਯੇ ੩੩) ੪. ਕੋਸ਼ਲ ਗੋਤ੍ਰ ਦਾ.


ਦੇਖੋ, ਕੌਸ਼ਲ੍ਯਾ.


ਕੋਸ਼ਲ ਦੇਸ਼ ਦੀ ਅਤੇ ਕੋਸ਼ਲ ਦੇਸ਼ ਦੇ ਰਾਜਾ ਦੀ ਕੰਨ੍ਯਾ, ਸ੍ਰੀ ਰਾਮਚੰਦ੍ਰ ਜੀ ਦੀ ਮਾਤਾ, ਮਹਾਰਾਜਾ ਦਸ਼ਰਥ ਦੀ ਪਟਰਾਣੀ। ੨. ਚੰਦ੍ਰਵੰਸ਼ੀ ਰਾਜਾ ਪੁਰੁ ਦੀ ਇਸਤ੍ਰੀ.