اُ توں شروع ہون والے پنجابی لفظاں دے معنےਤ

ਕ੍ਰਿ. ਵਿ- ਤਬ. ਉਸ ਵੇਲੇ. "ਨਾ ਤਦਿ ਗੋਰਖ, ਨਾ ਮਾਛਿੰਦੋ." (ਮਾਰੂ ਸੋਲਹੇ ਮਃ ੧)


ਤਤ- ਦਿਨ. ਉਸ ਦਿਨ. ਤਾਂ ਦਿਨ. "ਬਿਤਨ ਨਾਮ ਤਿਹ ਤਦਿਨ ਕਹਾਯਸ." (ਰੁਦ੍ਰਾਵ) ਦੇਖੋ, ਬਿਤਨ.


ਦੇਖੋ, ਤਦਾ। ੨. ਦੇਖੋ, ਤੱਦੀ.


ਅ਼. [تعدی] ਤਅ਼ਦੀ. ਸੰਗ੍ਯਾ- ਜੁਲਮ. ਸਿਤਮ। ੨. [تحّدی] ਤਹ਼ੱਦੀ. ਝਗੜਨ ਦੀ ਕ੍ਰਿਯਾ। ੩. ਹ਼ੱਦੋਂ ਵਧ ਜਾਣਾ। ੪. ਤਾੜਨਾ. ਡਾਟਣਾ.


ਸੰਗ੍ਯਾ- ਤੰਤੂਆਂ (ਤੰਦਾਂ) ਨਾਲ ਜੀਵਾਂ ਨੂੰ ਫਸਾਉਣ ਵਾਲਾ ਇੱਕ ਜੀਵ. ਦੇਖੋ, ਤੰਦੂਆ. "ਜਲਿ ਕੁੰਚਰ ਤਦੂਆ ਬਾਂਧਿਓ." (ਨਟ ਮਃ ੪) ਜਲ ਵਿੱਚ ਗਜਰਾਜ ਨੂੰ ਤੰਦੂਏ ਨੇ ਬੰਨ੍ਹਿਆ.


ਕ੍ਰਿ. ਵਿ- ਉਸ ਵੇਲੇ. ਤਬ ਹੀ. "ਦੁਬਿਧਾ ਤਦੇ ਬਿਨਾਸੀ." (ਮਾਰੂ ਮਃ ੩) ਦੇਖੋ, ਤਦ.