ਕੁਮੁਦ (ਭੰਮੂਲਾਂ) ਨੂੰ ਆਨੰਦ ਕਰਨ ਵਾਲੀ, ਚਾਂਦਨੀ. ਚਾਂਦਨੀ ਰਾਤ ਵਿੱਚ ਕੁਮੁਦ ਬਹੁਤ ਖਿੜਦੇ ਹਨ। ੨. ਕੱਤਕ ਦੀ ਪੂਰਨਮਾਸੀ। ੩. ਵ੍ਯਾਕਰਣ ਦੇ ਆਚਾਰਯ ਪਾਣਿਨਿ ਕ੍ਰਿਤ ਅਸ੍ਟਾਧ੍ਯਾਈ ਦੇ ਆਧਾਰ ਤੇ ਭੱਟੋਜਿਦੀਕ੍ਸ਼ਿਤ ਦੀ ਬਣਾਈ ਸਿੱਧਾਂਤ ਕੌਮੁਦੀ, ਜੋ ਵ੍ਯਾਕਰਣ ਦਾ ਪ੍ਰਸਿੱਧ ਗ੍ਰੰਥ ਹੈ। ੪. ਵਰਦਰਾਜ ਭੱਟ ਦੀ ਰਚੀ ਹੋਈ ਮਧ੍ਯਸਿੱਧਾਂਤ ਕੌਮੁਦੀ. ਇਸ ਦੀ ਰਚਨਾ ਸੰਮਤ ੧੨੫੦ ਵਿੱਚ ਹੋਈ ਹੈ। ੫. ਵਰਦਰਾਜ ਭੱਟ ਕ੍ਰਿਤ ਲਘੁਸਿੱਧਾਂਤ ਕੌਮੁਦੀ. ਇਸ ਕੌਮੁਦੀ ਦਾ ਪ੍ਰਚਾਰ ਪਹਿਲੀ ਦੋਹਾਂ ਨਾਲੋਂ ਜਾਦਾ ਹੈ। ੬. ਦੇਖੋ, ਗੁਰੁਕੌਮੁਦੀ। ੭. ਕੁਮੁਦ (ਰਾਜਾ) ਦੀ ਸਭਾ। ੮. ਕੁਮੁਦ (ਵਿਸਨੁ) ਦੀ ਗਦਾ ਕੌਮੋਦਕੀ.
ਕੁਮੁਦ (ਵਿਸਨੁ) ਦੀ ਗਦਾ.
ਸੰਗ੍ਯਾ- ਕਵਲ. ਗ੍ਰਾਸ. ਬੁਰਕੀ. "ਪੂਰਬ ਕੌਰ ਨਿਕਾਰਕੈ ਪੰਚ, ਲਗੇ ਪੁਨ ਜੇਮਨ." (ਨਾਪ੍ਰ) ੨. ਕੌਲਾ. ਦਰਵਾਜ਼ੇ ਦਾ ਕਿਨਾਰਾ. "ਪੌਰ ਖਰੇ ਹੁਇ ਕੌਰ ਲਗ." (ਗੁਪ੍ਰਸੂ) ੩. ਕੌਰਵ (ਕੁਰੁਵੰਸ਼ੀ) ਦਾ ਸੰਖੇਪ. "ਮਨ ਭੀਤਰ ਕੋਰਨ ਕੋਪ ਬਢਾਯੋ." (ਕ੍ਰਿਸਨਾਵ) ੪. ਕੈਰਵ. ਭੰਬੂਲ. ਨੀਲੋਫਰ. "ਕੌਰਨ ਕੇ ਮੁਖਰੇ ਮੁਕੁਲੈਂ." (ਗੁਪ੍ਰਸੂ) ੫. ਕੁਮਾਰ. ਕੁਁਵਰ। ੬. ਉਸ ਸਿੰਘਣੀ ਦੀ ਉਪਾਧਿ, ਜਿਸ ਨੇ ਖੰਡੇ ਦਾ ਅਮ੍ਰਿਤ ਛਕਿਆ ਹੈ, ਜੈਸੇ ਪੁਰਖ ਦੇ ਨਾਉਂ ਨਾਲ ਸਿੰਘ ਸ਼ਬਦ ਜੋੜਿਆ ਜਾਂਦਾ ਹੈ ਤੈਸੇ ਸਿੰਘਣੀ ਦੇ ਨਾਉਂ ਨਾਲ ਕੌਰ ਸ਼ਬਦ ਲਾਈਦਾ ਹੈ. ਅਸਲ ਵਿੱਚ ਇਹ ਸ਼ਬਦ "ਕੁੰਵਿਰ" (ਕੌਰਿ)¹ਹੈ। ੭. ਸੰ. ਕੋਰ. ਅੰਗ ਦਾ ਜੋੜ. "ਕਟਗੇ ਕਹੂੰ ਕੌਰ ਅਰੁ ਚਰਮਾ." (ਗ੍ਯਾਨ)
nan
ਦੇਖੋ, ਕੌਰਵ. "ਛਾਡ ਚਲੇ ਰਨ ਕੌਰਉ ਜੈਸੇ." (ਚੰਡ਼ੀ ੧) "ਭਏ ਤਾਂਹਿ ਕੇ ਕੌਰਓ ਪਾਂਡਵੇਯੰ." (ਜਨਮੇਜਯ)
ਕੌਰਵ (ਕੁਰੁਵੰਸ਼) ਪਾਲਕ. ਦੁਰਯੋਧਨ. "ਉਤੈ ਕੌਰਪਾਲੰ ਧਰੈ ਛਤ੍ਰਿਧਰਮੰ." (ਗ੍ਯਾਨ)
ਵਿ- ਕੁਰੁ ਦੀ ਵੰਸ਼ ਨਾਲ ਸੰਬੰਧਿਤ. ਕੁਰੁਵੰਸ਼ੀ। ੨. ਸੰਗ੍ਯਾ- ਰਾਜਾ ਧ੍ਰਿਤਰਾਸ੍ਟ੍ਰ ਦੇ ਪੁਤ੍ਰ ਦੁਰਯੋਧਨ ਆਦਿਕ. "ਕਟੇ ਕੌਰਵੰ ਦੂਰ ਸਿੰਦੂਰ ਖੇਤੰ." (ਗ੍ਯਾਨ) ਦੇਖੋ, ਕੁਰੁਵੰਸ਼.
ਵਿ- ਕਟੁ. ਕੌੜਾ। ੨. ਦੇਖੋ. ਕੌਲਾ.
nan
ਸੰਗ੍ਯਾ- ਜੱਫੀ. ਅੰਕਵਾਰ. "ਭਰ ਕੌਰੀ ਮਹਿਲੀਨ." (ਗੁਪ੍ਰਸੂ) ੨. ਉਤਨੇ ਪ੍ਰਮਾਣ ਦੀ ਵਸਤੁ ਜੋ ਦੋਹਾਂ ਬਾਹਾਂ ਦੇ ਘੇਰੇ (ਜੱਫੀ) ਵਿੱਚ ਆ ਜਾਵੇ. ੩. ਖੂਹ ਦਾ ਮਹਿਲ, ਜੋ ਜ਼ਮੀਨ ਵਿੱਚ ਉਤਾਰਨ ਤੋਂ ਪਹਿਲਾਂ ਬੁਰਜ ਦੀ ਸ਼ਕਲ ਦਾ ਹੁੰਦਾ ਹੈ. "ਜੈਸੇ ਕੂਆ ਖੋਦਕੈ ਸੁ ਵਸੁਧਾ ਧਸਾਇ ਕੌਰੀ." (ਭਾਗੁ ਕ) ੪. ਕੌਡੀ. ਵਰਾਟਿਕਾ। ੫. ਵਿ- ਕਟੁ. ਕੌੜੀ। ੬. ਦੇਖੋ, ਕੌਰ ੬.
ਦੇਖੋ, ਕਉਲ। ੨. ਪ੍ਰਿਥੀਚੰਦ ਜੀ ਦੀ ਵੰਸ਼ ਵਿੱਚ ਹੋਣ ਵਾਲੇ ਸੋਢੀ ਕੌਲ ਸਾਹਿਬ, ਜੋ ਢਿਲਵਾਂ ਗ੍ਰਾਮ ਦੇ ਵਸਨੀਕ ਸਨ. ਜਦ ਦਸ਼ਮੇਸ਼ ਮਾਛੀਵਾੜੇ ਵਾਲੇ ਨੀਲੇ ਬਾਣੇ ਨਾਲ ਉਨ੍ਹਾਂ ਪਾਸ ਪਹੁੰਚੇ, ਤਦ ਇਨ੍ਹਾਂ ਦੇ ਦੋ ਘੋੜੇ ਅਤੇ ਸਫ਼ੇਦ ਪੋਸ਼ਾਕ ਨਜਰ ਕੀਤੀ. ਕਲਗੀਧਰ ਨੇ ਚਿੱਟੇ ਵਸਤ੍ਰ ਪਹਿਨਕੇ ਨੀਲੇ ਵਸਤ੍ਰ ਪਾੜਕੇ ਏਹ ਤੁਕ ਪੜ੍ਹਦੇ ਹੋਏ- "ਨੀਲ ਬਸਤ੍ਰ ਲੇ ਕਪੜੇ ਫਾੜੇ ਤੁਰਕ ਪਠਾਣੀ ਅਮਲ ਗਿਆ." ਅਗਨੀ ਵਿੱਚ ਭਸਮ ਕਰ ਦਿੱਤੇ. ਫਿਰੋਜ਼ਪੁਰ ਜ਼ਿਲੇ ਦੇ ਬੁੱਟਰ ਦੇ ਸੋਢੀ ਭੀ ਕੌਲਵੰਸ਼ੀ ਹਨ। ੩. ਸੰ. ਵਿ- ਚੰਗੀਕੁਲ ਵਿੱਚ ਹੋਣ ਵਾਲਾ. ਕੁਲੀਨ। ੪. ਤੰਤ੍ਰਸ਼ਾਸਤ੍ਰ ਅਨੁਸਾਰ ਵਾਮਮਾਰਗੀ.