اُ توں شروع ہون والے پنجابی لفظاں دے معنےਆ

ਵਿ- ਅੱਧਾ. ਨਿਸਫ. ਅਰਧ.


ਦੇਖੋ, ਅਧਾਨ.


ਦੇਖੋ, ਅਧਾਰ. "ਨਾਮ ਤੇਰਾ ਆਧਾਰ ਮੇਰਾ." (ਗਉ ਕਬੀਰ) ੨. ਗਿਜਾ. ਭੋਜਨ. "ਜਿਨ ਪੈਦਾ ਇਸ ਤੂ ਕੀਆ ਸੋਈ ਦੇਇ ਆਧਾਰ." (ਤਿਲੰ ਮਃ ੫)


ਦੇਖੋ, ਅਧਾਰੀ। ੨. ਸੰਗ੍ਯਾ- ਆਸ਼੍ਰਯ. ਆਸਰਾ. "ਸਭਨਾ ਜੀਆ ਕਾ ਆਧਾਰੀ." (ਮਾਰੂ ਸੋਲਹੇ ਮਃ ੩) ੩. ਝੋਲੀ. ਥੈਲੀ "ਡੰਡਾ ਮੁੰਦ੍ਰਾ ਖਿੰਥਾ ਆਧਾਰੀ." (ਬਿਲਾ ਕਬੀਰ)


ਸੰ. ਸੰਗ੍ਯਾ- ਮਨ ਦਾ ਦੁੱਖ. ਦੇਖੋ, ਰਸ। ੨. ਚਿੰਤਾ. ਫਿਕਰ. ਸੋਚ.


ਸੰ. आध्यत्मिक- ਵਿ- ਆਤਮਾ ਸੰਬੰਧੀ. ਮਨ ਨਾਲ ਸੰਬੰਧ ਰੱਖਣ ਵਾਲਾ. ਦੇਖੋ, ਤਾਪ ਅਤੇ ਦੁਖ.


ਸੰ. ਵਿ- ਦੇਵਤਾ ਦ੍ਵਾਰਾ ਹੋਣ ਵਾਲਾ। ੨. ਸੰਗ੍ਯਾ- ਸਰਦੀ ਗਰਮੀ ਵਰਖਾ ਬਿਜਲੀ ਆਦਿ ਦ੍ਵਾਰਾ ਪ੍ਰਾਪਤ ਹੋਇਆ ਕਲੇਸ਼.


ਸੰ. ਵਿ- ਭੂਤ (ਜੀਵਾ) ਦ੍ਵਾਰਾ ਪ੍ਰਾਪਤ ਹੋਇਆ। ੨. ਸੰਗ੍ਯਾ- ਸੱਪ, ਸ਼ੇਰ, ਕੁੱਤਾ ਆਦਿ ਜੀਵਾਂ ਤੋਂ ਪ੍ਰਾਪਤ ਹੋਇਆ ਦੁੱਖ.


ਵਿ- ਅੱਧੀ. ਨਿਸਫ਼. ਅਰਧ. "ਏਕ ਘੜੀ ਆਧੀ ਘਰੀ." (ਸ. ਕਬੀਰ) ੨. ਦੇਖੋ, ਆਧਿ। ੩. ਸੰ. ਸੰਗ੍ਯਾ- ਖ਼ਬਰਦਾਰੀ.


ਦੇਖੋ, ਅਧੀਤ.


ਦੇਖੋ, ਅਧੀਨ.