اُ توں شروع ہون والے پنجابی لفظاں دے معنےਕ

ਸੋਨੇ ਦਾ ਫੁੱਲ. ਬਜ਼ੁਰਗ ਅਤੇ ਪਤਵੰਤੇ ਦੇ ਵਿਮਾਨ ਤੇ ਵਰਸਾਉਣ ਲਈ ਸੋਨੇ ਦੇ ਫੁੱਲ ਬਣਾਏ ਜਾਂਦੇ ਹਨ. "ਧਨ ਗਨ ਕੰਚਨ ਫੂਲ ਬਨਾਏ." (ਗੁਪ੍ਰਸੂ) ੨. ਸੋਨੇਰੰਗੇ ਫੁੱਲਾਂ ਵਾਲਾ ਚੰਪਕ. ਚੰਬਾ.


ਸੰ. ਕਾਂਚਨਪੁਸ੍ਪੀ. ਸੰਗ੍ਯਾ- ਸੁਵਰਣ ਜੇਹੇ ਫੁੱਲਾਂ ਵਾਲੀ ਇੱਕ ਸੁੰਦਰ ਵੇਲਿ. "ਕੰਚਨਬੇਲਿ ਗਿਰੀ ਇਕਬਾਰਾ." (ਗੁਪ੍ਰਸੂ) ਬਸੰਤੀ ਚਮੇਲੀ। ੨. ਸੁਇਨੇ ਜੇਹੀ ਦੇਹ.


ਦੇਖੋ, ਕੰਚਨਕਾਇਆ। ੨. ਹਿਰਨ੍ਯਕਸ਼ਿਪੁ. ਹਰਨਾਖਸ ਦਾ ਭਾਈ, ਜਿਸ ਦਾ ਵਪੁ (ਸ਼ਰੀਰ) ਕੰਚਨ (ਸੋਨੇ) ਜੇਹਾ ਹੈ. ਇਹ ਹਿਰਨ੍ਯਕਸ਼ਿਪੁ ਸ਼ਬਦ ਦਾ ਅਨੁਵਾਦ ਹੈ. "ਕੰਚਨਵਪੁ ਭਾ ਹਰਖ ਅਪਾਰਾ." (ਨਾਪ੍ਰ)


ਵਿ- ਕਾਂਚਨ (ਸੁਵਰਣ) ਜੇਹਾ ਹੈ ਜਿਸ ਦਾ ਵਰਨ. ਸੁਇਨੇ ਜੇਹੇ ਚਮਕੀਲੇ ਰੰਗ ਵਾਲਾ. "ਕੰਚਨਵੰਨੇ ਪਾਸੇ ਕਲਵਤ ਚੀਰਿਆ." (ਆਸਾ ਫਰੀਦ)


ਸੰਗ੍ਯਾ- ਕੰਚਨ ਜਾਤਿ ਦੀ ਇਸਤ੍ਰੀ. ਸੁਵਰਣ ਦੀ ਉਪਾਸਿਕਾ ਇਸਤ੍ਰੀ. ਵੇਸ਼੍ਯਾ. ਕੰਜਰੀ.


ਦੇਖੋ, ਕੰਚਨ. "ਕੰਚਨੁ ਤਨੁ ਹੋਇ ਪਰਸਿ ਪਾਰਸ ਕਉ." (ਸਵੈਯੇ ਮਃ ੪. ਕੇ)


ਸੰ. कञ्चुकी ਸੰਗ੍ਯ- ਚੋਲੀ. ਅੰਗੀਆ। ੨. ਸੰ. कञ्चुकिन ਰਨਵਾਸ ਦੀ ਦਾਸੀਆਂ ਦਾ ਸਰਦਾਰ. ਜ਼ਨਾਨੀ ਡਿਹੁਡੀ ਦਾ ਦਾਰੋਗ਼ਾ. ਖ਼੍ਵਾਜਹਸਰਾ.


ਸੰ. कञ्चुक ਕੰਚੁਕ ਸੰਗ੍ਯਾ- ਘੁੰਘਚੀ. ਲਾਲੜੀ. ਰੱਤਕ. "ਲਾਗੇ ਕੰਚੂਆ ਫਲ ਮੋਤੀ." (ਗਉ ਕਬੀਰ) ਭਾਵ- ਅਵਗੁਣ ਅਤੇ ਸ਼ੁਭਗੁਣ। ੨. ਕਰੰਜੂਆ. ਮੀਚਕਾ. ਕੰਡੇਦਾਰ ਇੱਕ ਪੌਦਾ, ਜੋ ਬਹੁਤ ਕੌੜਾ ਹੁੰਦਾ ਹੈ. ਇਸ ਦੇ ਪੱਤੇ ਰਗੜਕੇ ਤਾਪ ਦੂਰ ਕਰਨ ਲਈ ਪਿਆਏ ਜਾਂਦੇ ਹਨ. ਦੋਖੇ, ਕਰੰਜੂਆ.


ਸੰਗ੍ਯਾ- ਕੰ (ਜਲ) ਤੋਂ ਪੈਦਾ ਹੋਣ ਵਾਲਾ, ਕਮਲ। ੨. ਅਮ੍ਰਿਤ। ੩. ਕੇਸ਼, ਜੋ ਕੰ (ਸਿਰ) ਵਿੱਚੋਂ ਪੈਦਾ ਹੁੰਦੇ ਹਨ.


ਦੇਖੋ, ਪੰਕਜਬਾਟਿਕਾ ਦਾ ਰੂਪ ੨.