اُ توں شروع ہون والے پنجابی لفظاں دے معنےਆ

ਸੰ. ਵਿ- ਇਸ ਸਮੇਂ ਦਾ. ਹਾਲ ਕਾ. ਅੱਜ ਕੱਲ ਦਾ.


ਵਿ- ਅੱਧਾ. ਨਿਸਫ। ੨. ਆਧਿ ਦੁੱਖ ਨਾਲ ਪੀੜਿਤ. ਮਨੋਂ ਦੁਖੀ.


ਸੰ. ਸੰਗ੍ਯਾ- ਕਿਸੇ ਆਧਾਰ ਦੇ ਸਹਾਰੇ ਟਿਕਣ ਵਾਲੀ ਵਸਤੁ, ਜੈਸੇ- ਭੁਜਾ ਆਧਾਰ ਦੇ ਸਹਾਰੇ ਟਿਕਣ ਵਾਲਾ ਕੜਾ ਆਧੇਯ ਹੈ। ੨. ਵਿ- ਠਹਿਰਾਉਣ ਯੋਗ੍ਯ.


ਸੰ. ਸੰਗ੍ਯਾ- ਹਾਥੀਬਾਨ. ਪੀਲ (ਫੀਲ) ਬਾਨ. ਹਾਥੀ ਹੱਕਣ ਵਾਲਾ ਮਹਾਵਤ.


ਦੇਖੋ, ਆਣ। ੨. ਸੰ. ਅਨ੍ਯ. ਵਿ- ਦੂਜਾ. ਬੇਗਾਨਾ. ਪਰਾਇਆ. "ਆਨ ਆਪਨਾ ਕਰਤ ਵੀਚਾਰਾ." (ਸੋਰ ਮਃ ੫) ੩. ਸੰਗ੍ਯਾ- ਮਾਨ. ਪ੍ਰਤਿਸ੍ਠਾ. "ਜਿਨਿ ਰਾਖੀ ਆਨ ਸੰਤਾਨੀ." (ਸਾਰ ਮਃ ੫) ੪. ਸੰ. ਮੁਖ. ਮੂੰਹ। ੫. ਆਗ੍ਯਾ. . ਹੁਕੂਮਤ. ਆਈਨ. "ਇਨ ਲੋਗਨ ਤੇ ਆਨ ਮਨਾਊਂ." (ਨਾਪ੍ਰ) ੬. ਫ਼ਾ. [آن] ਸ਼ਰਾਬ। ੭. ਸਵਾਦ. ਲੱਜਤ। ੮. ਸੁੰਦਰਤਾ। ੯. ਦੇਖੋ, ਆਂ ੨.


ਸੰ. ਸੰਗ੍ਯਾ- ਨਗਾਰਾ. ਧੌਂਸਾ। ੨. ਗੱਜਦਾ ਹੋਇਆ ਬੱਦਲ.। ੩. ਵਿ- ਅਨਕ (ਸ਼ਬਦ) ਕਰਨ ਵਾਲਾ.


ਸੰ. ਆਨਕ ਦੁੰਦੁਭੀ. ਸੰਗ੍ਯਾ- ਵੱਡੀ ਉੱਚੀ ਆਵਾਜ਼ ਵਾਲਾ ਧੌਂਸਾ। ੨. ਕ੍ਰਿਸਨ ਜੀ ਦਾ ਪਿਤਾ ਵਸੁਦੇਵ. ਪੁਰਾਣਕਥਾ ਹੈ ਕਿ ਵਸੁਦੇਵ ਦੇ ਜਨਮ ਸਮੇਂ ਦੇਵਤਿਆਂ ਨੇ ਆਨਕ (ਨਗਾਰੇ) ਬਜਾਏ ਸਨ, ਜਿਸ ਕਰਕੇ ਇਹ ਨਾਉਂ ਹੋਇਆ.¹ "ਬਾਲਕ ਆਨਕ ਦੁੰਦਭੀ ਕੇ ਭਯੋ, ਦੁੰਦਭੀ ਬਾਜਤ ਆਨ ਕੇ ਦ੍ਵਾਰੈਂ." (ਰਹੀਮ ਕਵਿ) ਬਾਲਕ (ਕ੍ਰਿਸਨ) ਪੈਦਾ ਹੋਇਆ ਵਸੁਦੇਵ ਦੇ ਘਰ, ਪਰ ਨਗਾਰੇ ਵਜਦੇ ਹਨ ਹੋਰ ਦੇ ਦਰਵਾਜੇ, ਅਰਥਾਤ ਨੰਦ ਦੇ.


ਸੰਗ੍ਯਾ- ਜਿਸ ਵਿੱਚ ਆਨਕ (ਨਗਾਰੇ) ਵਜਦੇ ਹਨ. ਸੈਨਾ. ਫ਼ੌਜ. (ਸਨਾਮਾ)


ਸੰ. ਵਿ- ਝੁਕਿਆ ਹੋਇਆ. ਨੰਮ੍ਰ। ੨. ਅ਼. [اِعانت] ਇਆ਼ਨਤ. ਸੰਗ੍ਯਾ- ਸਹਾਇਤਾ. ਇਮਦਾਦ.