اُ توں شروع ہون والے پنجابی لفظاں دے معنےਛ

ਵਿ- ਛਾਯਾਮਯ. ਛਾਇਆਰੂਪ. ਭਾਵ- ਛਾਇਆ ਵਾਂਙ ਲੋਪ ਹੋਣ ਵਾਲਾ. "ਕਹਾ ਸੁ ਪਾਨ ਤੰਬੋਲੀ ਹਰਮਾ ਹੋਈਆ ਛਾਈਮਾਈ." (ਆਸਾ ਅਃ ਮਃ ੧) ੨. ਸੰ क्षयमयी ਨਾਸ਼ਰੂਪ.


ਸੰਗ੍ਯਾ- ਛਾਇਆ. "ਛ੍ਵੈ ਨ ਸਕੈ ਤਿਹ ਛਾਂਹ ਕੋ." (ਵਿਚਿਤ੍ਰ) ੨. ਪ੍ਰਤਿਬਿੰਬ. ਅਕ਼ਸ। ੩. ਰਕ੍ਸ਼ਾ. ਰਖ੍ਯਾ। ੪. ਪਨਾਹ. ਓਟ. "ਹੌਂ. ਜਿਂਹ ਬਸਤ ਬਾਂਹ ਕੀ ਛਾਂਹੀ." (ਚਰਿਤ੍ਰ ੭੮) ਬਾਹਾਂ ਦੀ ਓਟ ਵਿੱਚ.


ਦੇਖੋ, ਛਾਂਹ.


ਸੰਗ੍ਯਾ- ਵਢਾਂਗ. ਕਿਸੇ ਬਿਰਛ ਆਦਿ ਦੇ ਛੇਦਨ ਕੀਤੇ ਅੰਗ.


ਕ੍ਰਿ- ਅੰਗਾਂ ਦਾ ਛੇਦਨ ਕਰਨਾ. ਕੱਟਣਾ. ਸ਼ਾਖ਼ਤਰਾਸ਼ੀ ਕਰਨੀ.


ਵਿ- ਛੀ ਉਂਗਲਾਂ ਵਾਲਾ. ਜਿਸਦੇ ਪੰਜੇ ਵਿੱਚ ਛੇ ਉਂਗਲਾਂ ਹੋਣ.