ਸੰ. ਸੰਗ੍ਯਾ- ਇੱਕ ਬੂਟਾ, ਜੋ ਤਿੰਨ ਚਾਰ ਹੱਥ ਉੱਚਾ ਹੁੰਦਾ ਹੈ. ਇਸ ਦੇ ਪੱਤੇ ਸਿੰਮਲ ਜੇਹੇ ਹੁੰਦੇ ਹਨ, ਅਤੇ ਜੜ ਮੋਟੀ ਹੁੰਦੀ ਹੈ. ਇਸ ਦੀ ਭਾਜੀ ਬਣਦੀ ਹੈ। ੨. ਦੇਖੋ, ਕੰਦ ਅਤੇ ਮੂਲ. "ਕੰਦ ਮੂਲ ਆਹਾਰੋ ਖਾਈਐ." (ਸਿਧਗੋਸਟਿ)
ਸੰ. कन्दर ਸੰਗ੍ਯਾ- ਹਾਥੀ ਦੇ ਕੰ (ਸਿਰ) ਨੂੰ ਜੋ ਪਾੜੇ, ਅੰਕੁਸ਼। ੨. ਇਸ ਦੇਖੋ, ਕੰਦਰਾ "ਰੂਖ ਬਿਰਖ ਕਰੈ ਕੰਦਰ ਵਾਸੁ." (ਰਤਨਮਾਲਾ ਬੰਨੋ)
ਸੰ. ਕੰਦਰ੍ਪ. ਸੰਗ੍ਯਾ- ਜਿਸ ਕਰਕੇ ਕੰ (ਨਿੰਦਿਤ) ਦਰ੍ਪ (ਗਰਬ) ਹੋਵੇ, ਕਾਮ. ਮਨੋਜ.
ਸੰ. ਸੰਗ੍ਯਾ- ਕੰ (ਪਾਣੀ) ਦੀ ਬਣਾਈ ਹੋਈ ਦਰਾਰ. ਉਹ ਖੁੱਡ, ਜੋ ਪਾਣੀ ਦੇ ਵਹਾਉ ਨਾਲ ਬਣੀ ਹੋਵੇ. ਪਹਾੜਾਂ ਵਿੱਚ ਕੰਦਰਾ ਇਸੇ ਤਰਾਂ ਬਣਦੀਆਂ ਹਨ, ਜੋ ਰਿਖੀਆਂ ਦਾ ਨਿਵਾਸ ਅਸਥਾਨ ਹੁੰਦੀਆਂ ਹਨ.
ਦੇਖੋ, ਕਾਂਦਰੋ.
ਸੰਗ੍ਯਾ- ਕੰ (ਜਲ) ਉੱਪਰ ਹੈ ਦਲ (ਪਤ੍ਰ ) ਜਿਸ ਦਾ ਕਮਲ. "ਕੰਦਲ ਸੁਖਦ ਤਿਨਹੁ ਪਗ ਬੰਦ." (ਗੁਪ੍ਰਸੂ) ੨. ਭਮੂਲ ਨੀਲੋਫਰ. ਕੁਮੁਦ। ੩. ਸ਼ਿਲੀਂਧ੍ਰ. ਚਿੱਟੇ ਫੁੱਲਾਂ ਵਾਲਾ ਇੱਕ ਪੌਦਾ, ਜੋ ਜਲ ਕਿਨਾਰੇ ਹੁੰਦਾ ਹੈ. ਇਹ ਸੂਰਜ ਨੂੰ ਦੇਖਕੇ ਕੁਮਲਾ ਜਾਂਦਾ ਹੈ. "ਕੰਦਲ ਦੁਰਾਇ ਦਲ." (ਨਾਪ੍ਰ) ਦੇਖੋ, ਮਾਲ ਉਡੁ। ੪. ਸੁਵਰਣ. ਸੋਨਾ। ੫. ਖੋਪਰੀ ਕਪਾਲ। ੬. ਨਿੰਦਾ। ੭. ਕਨਪਟੀ। ੮. ਪ੍ਰਿਥਿਵੀ ੯. ਅਦਰਕ। ੧੦. ਜਿਮੀਕੰਦ। ੧੧. ਅਪਸ਼ਕੁਨ (ਅਪਸਗਨ).
ਸੰਗ੍ਯਾ- ਕੰਦਲ (ਸੁਵਰਣ) ਦਾ ਬਾਰੀਕ ਪੱਤਰਾ ਚਾਂਦੀ ਪੁਰ ਚੜ੍ਹਿਆ ਹੋਇਆ। ੨. ਵਿਸਨੁਪੁਰਾਣ ਅਨੁਸਾਰ ਇੱਕ ਪਹਾੜ, ਜਿਸ ਪੁਰ ਸਿੱਧ ਅਤੇ ਚਾਰਣ ਦੇਵਤਾ ਰਹਿੰਦੇ ਹਨ.
ਸੰ. ਸੰਗ੍ਯਾ- ਕਮਲਡੋਡਾ. ਕੌਲ ਫੁੱਲ ਦਾ ਬੀਜ। ੨. ਇੱਕ ਫੁੱਲਦਾਰ ਝਾੜੀ, ਜੋ ਜਲ ਕਿਨਾਰੇ ਹੁੰਦੀ ਹੈ.
nan
ਸੰ. कन्द ਸੰਗ੍ਯਾ- ਖੇਤੀ ਦੀ ਕਦਿ (ਜੜ). ੨. ਗਾਜਰ ਗਠਾ ਆਦਿਕ, ਜੋ ਜ਼ਮੀਨ ਅੰਦਰ ਹੋਣ ਵਾਲੇ ਪਦਾਰਥ ਹਨ. "ਚੁਣਿ ਖਾਈਐ ਕੰਦਾ." (ਬਿਲਾ ਕਬੀਰ) "ਇਕਿ ਕੰਦੁ ਮੂਲ ਚੁਣਿ ਖਾਵਹਿ." (ਵਾਰ ਮਾਝ ਮਃ ੧) ੩. ਬੱਦਲ, ਜੋ ਕੰ (ਜਲ) ਦਿੰਦਾ ਹੈ। ੪. ਕੰਦਨ (ਕਦਨ) ਦਾ ਸੰਖੇਪ। ੫. ਫ਼ਾ. [قند] ਕ਼ੰਦ ਮਿਸ਼ਰੀ.