اُ توں شروع ہون والے پنجابی لفظاں دے معنےਕ

ਦੇਖੋ, ਕੰਧ ੫.


ਰਾਜਪੂਤਾਂ ਦਾ ਇੱਕ ਗੋਤ, ਜੋ "ਵਲ" ਦੀ ਸੰਤਾਨ ਹੈ। ੨. ਸੰ. स्कन्धावार ਸ੍‌ਕੰਧਾਵਾਰ. ਸੰਗ੍ਯਾ- ਯੁੱਧ ਸਮੇਂ ਸੈਨਾ ਦਾ ਬਾਕਾਇਦਾ ਅਸਥਾਪਨ. "ਦੁਹਾਂ ਕੰਧਾਰਾ ਮੁਹਜੁੜੇ ਢੋਲ ਸੰਖ ਨਗਾਰੇ ਬੱਜੇ." (ਚੰਡੀ ੩) ੩. ਫ਼ਾ. [قندھار] ਕ਼ੰਦਹਾਰ. ਸੰ ਗਾਂਧਾਰ. ਅਫ਼ਗ਼ਾਨਿਸਤਾਨ ਰਾਜ ਦਾ ਇੱਕ ਇਲਾਕਾ ਅਤੇ ਉਸ ਦਾ ਪ੍ਰਧਾਨ ਨਗਰ, ਜੋ ਚਮਨ ਤੋਂ ੬੨ ਮੀਲ, ਅਤੇ ਕਾਬੁਲ ਤੋਂ ੩੧੩ ਮੀਲ ਹੈ. ਇਸ ਦੀ ਸਮੁੰਦਰ ਤੋਂ ਬਲੰਦੀ ੩੪੬੨ ਫੁਟ ਹੈ. ਕੰਧਾਰ ਦੇ ਫਲ ਬਹੁਤ ਪ੍ਰਸਿੱਧ ਹਨ.


ਵਿ- ਕੰਧਾਰ ਦਾ ਨਿਵਾਸੀ। ੨. ਕੰਧਾਰ ਨਾਲ ਸੰਬੰਧਿਤ. ਕੰਧਾਰ ਦਾ.


ਕੰਨ੍ਹੇ ਉੱਪਰ. ਮੋਢੇ ਤੇ. ਦੇਖੋ, ਕੰਧ ੫.


ਸਿੰਧੀ. ਸੰਗ੍ਯਾ- ਕੰ (ਪਾਣੀ) ਦੀ ਅਵਧਿ (ਹੱਦ) ਕਰਨ ਵਾਲਾ. ਕੰ (ਪਾਣੀ) ਨੂੰ ਧਾਰਨ ਵਾਲਾ ਨਦੀ ਦਾ ਕੰਢਾ. ਤਟ. ਕਿਨਾਰਾ. "ਕੰਧੀ ਉਤੈ ਰੁਖੜਾ." (ਸ. ਫਰੀਦ) "ਅੰਧੇ! ਤੁ ਬੈਠਾ ਕੰਧੀ ਪਾਹਿ, (ਸ਼੍ਰੀ ਮਃ ੫) "ਤਿਖ ਮੁਈਆ ਕੰਧੀ ਪਾਸਿ." (ਮਾਰੂ ਮਃ ੪) ਨਦੀ ਦੇ ਕਿਨਾਰੇ ਪਾਸ ਹੋਣ ਪੁਰ ਭੀ ਤ੍ਰਿਖਾ ਨਾਲ ਮੁਈਆ। ੨. ਵਿ- ਕਿਨਾਰੇ ਉੱਪਰ ਇਸਥਿਤ. ਕਿਨਾਰੇ ਖੜਾ.


ਦੇਖੋ, ਕੰਧ। ੨. ਪੱਖ (ਪਕ੍ਸ਼੍‍). "ਤਿਨ ਕਾ ਕੰਧੁ ਨ ਕਬਹੂ ਛਿਜੈ." (ਗਉ ਵਾਰ ੧. ਮਃ ੧) ੩. ਦੇਹ. ਸਰੀਰ.