اُ توں شروع ہون والے پنجابی لفظاں دے معنےਸ

ਫ਼ਾ. [سُبکی] ਸੰਗ੍ਯਾ- ਹਲਕਾਪਨ. ਹੌਲੱਤਣ। ੨. ਅਪਮਾਨ. "ਭਈ ਪਰਾਜਯ ਸੁਬਕੀ ਹਮ ਕੋ." (ਗੁਪ੍ਰਸੂ)


ਸੰਗ੍ਯਾ- ਸੂਨੁ. ਸੁਵਨ. ਪੁਤ੍ਰ. ਬੇਟਾ.


ਵਿ- ਸੂਨੁ- ਮਯ. ਪੁਤ੍ਰ (ਸੁਵਨ) ਰੂਪ. ਪੁਤ੍ਰ ਰੂਪ. "ਨਮਸਤੰ ਅਜਨਮੇ। ਨਮਸਤੰ ਸੁਬਨਮੇ." (ਜਾਪੁ) ਕਰਤਾਰ ਜਨਮ ਰਹਿਤ ਹੈ ਅਰ ਪੁਤ੍ਰ ਰੂਪ ਹੈ. ਭਾਵ- ਸੰਤਾਨ ਰੂਪ ਹੈ.


ਦੇਖੋ, ਸੋਬਰਾਂਉ.


ਦੇਖੋ, ਸੁਵਾਸ.


ਵਿ- ਉੱਤਮ ਵਾਸਨਾ ਕਰਨ ਵਾਲਾ. ਸੁਗੰਧ ਫੈਲਾਉਣ ਵਾਲਾ. "ਪਾਨ ਕਪੂਰ ਸੁਬਾਸਕ ਚੰਦਨ." (ਆਸਾ ਕਬੀਰ)


ਦੇਖੋ, ਸੁਬਹ ਅਤੇ ਸੁਬਾਹੁ.


ਵਿ- ਸੁੰਦਰ ਬਾਹਾਂ ਵਾਲਾ. ਚੰਗੀਆਂ ਅਤੇ ਬਲ ਸਹਿਤ ਹਨ ਜਿਸ ਦੀਆਂ ਬਾਹਾਂ. "ਧਾਏ ਸੁਬਾਹੁ ਯੋਧਾ ਸਕੋਪ." (ਕਲਕੀ) ੨. ਸੰਗ੍ਯਾ- ਇੱਕ ਦੈਤ, ਜੋ ਮਰੀਚ ਦਾ ਭਾਈ ਸੀ. ਵਿਸ਼੍ਵਾਮਿਤ੍ਰ ਦਾ ਜੱਗ ਵਿਗਾੜਨ ਦੇ ਅਪਰਾਧ ਵਿੱਚ ਰਾਮਚੰਦ੍ਰ ਜੀ ਨੇ ਇਸ ਨੂੰ ਮਾਰਿਆ. "ਸੰਘਾਰ੍ਯੋ ਸੁਬਾਹੰ". (ਰਾਮਾਵ) ੩. ਸੁਗ੍ਰੀਵ ਦਾ ਇੱਕ ਮੰਤ੍ਰੀ। ੪. ਸ਼ਤ੍ਰੁਘਨ ਦਾ ਇੱਕ ਪੁਤ੍ਰ.