اُ توں شروع ہون والے پنجابی لفظاں دے معنےਆ

ਦੇਖੋ, ਆਨੰਦ. "ਆਨਦ ਰੂਪ ਸਭ ਨਦਰੀ ਆਇਆ." (ਬਿਲਾ ਮਃ ੫)


ਦੇਖੋ, ਆਨਕ ਦੁੰਦਭੀ. ਕ੍ਰਿਸਨਾਵਤਾਰ ਦੇ ਅੰਕ ੧੮੫ ਵਿੱਚ ਕਿਸੇ ਲਿਖਾਰੀ ਨੇ ਵਸੁਦੇਵ ਦਾ ਨਾਉਂ ਆਨਕ ਦੁੰਦੁਭੀ ਦੀ ਥਾਂ ਇਹ ਲਿਖ ਦਿੱਤਾ ਹੈ. "ਆਨਦ ਦੁੰਦਭ ਛਉਨੈ." ਆਨਕ ਦੁੰਦੁਭੀ ਦਾ ਬੱਚਾ ਕ੍ਰਿਸਨ ਦੇਵ.


ਵਿ- ਆਨੰਦ ਦਾ ਮੂਲ (ਜੜ).#"ਆਨਦ ਮੂਲ ਜਗਜੀਵਨ ਦਾਤਾ." (ਗੂਜ ਮਃ ੪)


ਦੇਖੋ, ਆਨੰਦ। ੨. ਰਾਮਕਲੀ ਰਾਗ ਵਿੱਚ ਸ਼ਰੀ ਗੁਰੂ ਅਮਰਦਾਸ ਜੀ ਦੀ ਰਚੀ ਆਨੰਦ ਬਾਣੀ. "ਆਨਦੁ ਸੁਣਹੁ ਬਡਭਾਗੀ ਹੋ." ਆਨੰਦੁ


ਸੰ. आनद्घ. ਸੰਗ੍ਯਾ- ਸੰਗੀਤ ਅਨੁਸਾਰ ਉਹ ਵਾਜਾ, ਜਿਸ ਦੇ ਧਾਤੁ ਅਥਵਾ ਤੰਦ ਦੇ ਬੰਦ, ਸੁਰਾਂ ਦੇ ਨਿਸ਼ਾਨ ਲਈ ਬੱਧੇ ਹੋਣ। ੨. ਉਹ ਵਾਜਾ ਜੋ ਚੰਮ ਨਾਲ ਮੜ੍ਹਿਆ ਹੋਵੇ. "ਆਨੱਧੰ ਮੁਰਜਾਦਿਕੰ." (ਅਮਰ ਕੋਸ਼) ੩. ਵਿ- ਕਸਿਆ ਹੋਇਆ। ੪. ਬੰਨ੍ਹਿਆ ਹੋਇਆ. ਬੱਧਾ.


ਸੰ. ਸੰਗ੍ਯਾ- ਮੁੱਖ. ਮੂੰਹ. "ਆਨਨ ਰਸ ਕਸ ਲਵੈ ਨ ਲਾਈ." (ਗਉ ਮਃ ੫) ਮੂੰਹ ਦੇ ਸਵਾਦ ਨਾਮਰਸ ਦੇ ਤੁਲ੍ਯ ਨਹੀਂ ਹੋ ਸਕਦੇ। ੨. ਮੁਖਮੰਡਲ. ਚੇਹਰਾ. ਸਿਰ. "ਆਨਨ ਕਾਜ ਬਿਦਾ ਬ੍ਰਿਜਰਾਜ ਪੈ ਆਯ" (ਕ੍ਰਿਸਨਾਵ) ਖੜਗ ਸਿੰਘ ਦਾ ਸਿਰ, ਮਾਨੋ ਵਿਦਾਇਗੀ ਲਈ ਕ੍ਰਿਸਨ ਜੀ ਪਾਸ ਆਇਆ ਹੈ.


ਦੇਖੋ, ਅਨਪਾਇਨੀ.


ਸੰ. ਸੰਗ੍ਯਾ- ਲਿਆਉਣ ਦੀ ਕ੍ਰਿਯਾ. ਲਿਆਉਣਾ.


ਦੇਖੋ, ਅਨਰਸ, "ਰਸੰ ਆਨਰੱਸੰ ਭਲੀ ਭਾਂਤ ਭੁੱਗੰ." (ਵਿਚਿਤ੍ਰ)


ਅੱਗ. ਅਗਨਿ. ਦੇਖੋ, ਅਨਲ. "ਪਵਨ ਪਵਨ, ਆਨਲ ਅਨਲ, ਨਭ ਨਭ, ਭੂ ਭੂ ਸੰਗ." (ਚਰਿਤ੍ਰ ੧੦੮) ਪੌਣ ਤਤ੍ਵ ਨਾਲ ਸ੍ਵਾਸ, ਅਗਨਿ ਨਾਲ ਸ਼ਰੀਰ ਦੀ ਗਰਮੀ, ਆਕਾਸ਼ ਨਾਲ ਆਕਾਸ਼ ਅਤੇ ਪ੍ਰਿਥਿਵੀ ਨਾਲ ਪ੍ਰਿਥਿਵੀ ਮਿਲ ਗਈ.


ਕ੍ਰਿ- ਆਉਣਾ. ਆਗਮਨ। ੨. ਸੰ. ਆਣਕ. ਸੰਗ੍ਯਾ- ਰੁਪਯੇ ਦਾ ਸੋਲਵਾਂ ਹਿੱਸਾ. ਚਾਰ ਪੈਸੇ। ੩. ਅੱਖ ਦਾ ਡੇਲਾ। ੪. ਵਿ- ਅਨ੍ਯ. ਹੋਰ. ਦੂਸਰਾ.