اُ توں شروع ہون والے پنجابی لفظاں دے معنےਤ

ਤਨਖ਼੍ਵਾਹਦਾਰ. ਤਨਖ਼੍ਵਾਹ ਪਾਉਣ ਵਾਲਾ ਨੌਕਰ। ੨. ਖ਼ਾ. ਧਰਮਦੰਡ ਦਾ ਅਧਿਕਾਰੀ. "ਪ੍ਰਾਤਕਾਲ ਸਤਸੰਗ ਨ ਜਾਵੈ। ਤਨਖਾਹਦਾਰ ਵਹ ਬਡਾ ਕਹਾਵੈ." (ਤਨਾਮਾ)


ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਭਾਈ ਨੰਦਲਾਲ ਜੀ ਦੇ ਪ੍ਰਸ਼ਨ ਉੱਤਰ ਅਨੁਸਾਰ ਰਚਿਆ ਹੋਇਆ ਕਿਸੇ ਪ੍ਰੇਮੀ ਸਿੱਖ ਦਾ ਗ੍ਰੰਥ, ਜਿਸ ਵਿੱਚ ਉਨ੍ਹਾਂ ਕਰਮਾਂ ਦਾ ਵਿਸ਼ੇਸ ਵਰਣਨ ਹੈ, ਜਿਨ੍ਹਾਂ ਦੇ ਕਰਣ ਤੋਂ ਤਨਖਾਹ (ਧਰਮਦੰਡ) ਯੋਗ੍ਯ ਹੋਈਦਾ ਹੈ.


ਵਿ- ਖਾਲਸਾ ਧਰਮ ਵਿਰੁੱਧ ਕਰਮ ਕਰਕੇ ਪਾਤਕੀ. ਧਰਮਦੰਡ ਦਾ ਅਧਿਕਾਰੀ.


ਅ਼. [طنز] ਤਾੱਨਾ. ਮੇਹਣਾ.