اُ توں شروع ہون والے پنجابی لفظاں دے معنےਕ

ਦੇਖੋ, ਕਨ੍ਯਕਾ ਅਤੇ ਕਨ੍ਯਾ.


ਸੰਗ੍ਯਾ- ਕੰ (ਜਲ) ਦੀ ਨਿਧੀ ਵਾਲਾ, ਪ੍ਰਿਥਿਵੀ. (ਸਨਾਮਾ)


ਸੰਗ੍ਯਾ- ਪੱਲਾ. ਦਾਮਨ। ੨. ਕਿਨਾਰਾ. ਹਾਸ਼ੀਆ। ੩. ਕੰਨਾਂ ਵਿੱਚ. ਕਾਨੋ ਮੇ. "ਕੰਨੀ ਬੁਜੇ ਦੇ ਰਹਾ ਕਿਤੀ ਵਗੈ ਪਉਣ." (ਸ. ਫਰੀਦ) ੪. ਕੰਨਾ ਨੂੰ. "ਕੰਨੀ ਸੂਤਕੁ ਕੰਨ ਪੈ ਲਾਇਤਬਾਰੀ ਖਾਹਿ." (ਵਾਰ ਆਸਾ)


ਸੰਗ੍ਯਾ- ਪੱਲਾ. ਦਾਮਨ। ੨. ਕਿਨਾਰਾ. ਹਾਸ਼ੀਆ। ੩. ਕੰਨਾਂ ਵਿੱਚ. ਕਾਨੋ ਮੇ. "ਕੰਨੀ ਬੁਜੇ ਦੇ ਰਹਾ ਕਿਤੀ ਵਗੈ ਪਉਣ." (ਸ. ਫਰੀਦ) ੪. ਕੰਨਾ ਨੂੰ. "ਕੰਨੀ ਸੂਤਕੁ ਕੰਨ ਪੈ ਲਾਇਤਬਾਰੀ ਖਾਹਿ." (ਵਾਰ ਆਸਾ)


ਕ੍ਰਿ- ਪੱਲਾ ਕਤਰਵਾ ਲੈਣਾ. ਪੱਲੇ ਵਿੱਚ ਬੰਨ੍ਹੀ ਹੋਈ ਵਸਤੁ ਕੈਂਚੀ ਨਾਲ ਕਟਵਾ ਲੈਣੀ। ੨. ਕਿਸੇ ਦੇ ਪਾਸ ਜਾਣ ਤੋਂ ਬਚਣਾ. ਪਹਿਲੂਤਹੀ ਕਰਨੀ.


ਸੰ. ਕਰ੍‍ਣ ਸੰਗ੍ਯਾ- ਕਾਂਨ. ਸ਼੍ਰਵਣ. "ਦੇ ਕੰਨੁ ਸੁਣਹੁ ਅਰਦਾਸਿ ਜੀਉ." (ਸ੍ਰੀ ਮਃ ੫. ਪੈਪਾਇ) ੨. ਕੰਨ੍ਹਾਂ. ਕੰਧਾ. ਸ੍‌ਕੰਧ. ਦੇਖੋ, ਕੰਨਿ। ੩. ਸੰ. कण्व ਕਨ੍ਵ. ਇੱਕ ਰਿੱਖੀ, ਜਿਸ ਦੇ ਕਈ ਮੰਤ੍ਰ ਰਿਗਵੇਦ ਵਿੱਚ ਦੇਖੀਦੇ ਹਨ. ਇਹ ਮਾਲਿਨੀ ਨਦੀ ਦੇ ਕਿਨਾਰੇ ਰਹਿੰਦਾ ਸੀ. ਸ਼ਕੁੰਤਲਾ ਇਸੇ ਨੇ ਪਾਲੀ ਸੀ. ਰਾਜਾ ਦੁਸ੍ਯੰਤ ਨੇ ਕਨ੍ਵ ਦੇ ਹੀ ਆਸ਼੍ਰਮ ਵਿੱਚ ਸ਼ਕੁੰਤਲਾ ਨਾਲ ਸੰਬੰਧ ਜੋੜਿਆ ਸੀ. "ਸੇਸਨਾਗ ਅਰੁ ਕੰਨ ਰਿਖੀ." (ਜਸਭਾਮ) ੪. ਦੇਖੋ, ਕੰਨ੍ਹ.; ਦੇਖੋ, ਕੰਨ ਅਤੇ ਕੰਨ ਦੇਣਾ.


ਪਹਾ. ਵਿ- ਪਾਸ. ਸਮੀਪ। ੨. ਸੰਗ੍ਯਾ- ਤਰਫ. ਦਿਸ਼ਾ। ੩. ਕ੍ਰਿ. ਵਿ- ਕਿਨਾਰੇ. ਕੰਢੇ. "ਦਰਿਆਵੈ ਕੰਨੈ ਬਗੁਲਾ." (ਸ. ਫਰੀਦ)


ਕ੍ਰਿ. ਵਿ- ਪਾਸੋਂ. ਕੋਲੋਂ. "ਲਹੰਨਿ ਸੇ ਸਾਈਂ ਕੰਨੋ ਦਾਤਿ." (ਸ. ਫਰੀਦ) ੨. ਕੰਨ ਤੋਂ. ਕਾਨ ਸੇ.