اُ توں شروع ہون والے پنجابی لفظاں دے معنےਅ

ਫ਼ਾ. [اوطاق] ਓਤ਼ਾਕ. ਸੰਗ੍ਯਾ- ਘਰ। ੨. ਖ਼ੇਮਾ. ਤੰਬੂ। ੩. ਸਿੰਧੀ- ਮਨੁੱਖਾਂ ਦੀ ਬੈਠਕ (ਨਿਸ਼ਸਤਗਾਹ). "ਕਿਥੈ ਘਰੁ ਅਉਤਾਕੁ." (ਸੂਹੀ ਅਃ ਮਃ ੧) ਕਿੱਥੇ ਜ਼ਨਾਨਖ਼ਾਨੇ ਅਤੇ ਦੀਵਾਨਖ਼ਾਨੇ। ੪. ਨਿਵਾਸ. ਰਹਿਣ ਦਾ ਭਾਵ. "ਦੁਖ ਭੁਖ ਦਾਲਦ ਘਣਾ ਦੋਜਕ ਅਉਤਾਕ." (ਭਾਗੁ). ਦੇਖੋ, ਓਤਾਕ। ੫. ਅ਼ [عتاق] . ਉਤਾਕ਼ ਅਥਵਾ ਇ਼ਤਾਕ਼. ਇਹ ਅ਼ਤੀਕ਼. ਦਾ ਬਹੁ ਵਚਨ ਹੈ. ਸ਼ਰੀਫ ਲੋਕ. ਭਲੇ ਮਾਣਸ। ੬. ਉਮਰਾ. ਅਮੀਰ ਲੋਕ। ੭. ਉੱਤਮ ਜਾਤਿ ਦੇ ਘੋੜੇ ਅਤੇ ਬਾਜ਼ ਆਦਿਕ ਜੀਵ.


ਸੰ. ਅਵਤਾਰ. ਸੰਗ੍ਯਾ- ਜਨਮ ਧਾਰਨਾ। ੨. ਉੱਪਰੋਂ ਹੇਠ ਆਉਣ ਦੀ ਕ੍ਰਿਯਾ। ੩. ਹਿੰਦੂਮਤ ਅਨੁਸਾਰ ਕਿਸੇ ਦੇਵਤਾ ਦਾ ਮਨੁੱਖ ਆਦਿ ਪ੍ਰਾਣੀਆਂ ਦੀ ਦੇਹ ਵਿੱਚ ਪ੍ਰਗਟਣਾ. "ਹੁਕਮਿ ਉਪਾਏ ਦਸ ਅਉਤਾਰਾ." (ਮਾਰੂ ਸੋਲਹੇ ਮਃ ੧) ਦੇਖੋ, ਚੌਬੀਸ ਅਵਤਾਰ ਅਤੇ ਦਸ ਅਵਤਾਰ.


ਦੇਖੋ. ਉਥਾਰਾ.


ਸੰ. ਉਦਾਸੀਨ. ਵਿ- ਉਪਰਾਮ. ਵਿਰਤੂ. "ਧਰ ਏਕ ਆਸ ਅਉਦਾਸ ਚਿੱਤ." (ਦੱਤਾਵ)


ਸੰ. ਅਯੋਧ੍ਯਾ. ਸੰਗ੍ਯਾ- ਕੋਸ਼ਲ ਦੇਸ਼ ਦੀ ਪ੍ਰਧਾਨ ਨਗਰੀ, ਜੋ ਰਾਮ ਚੰਦ੍ਰ ਜੀ ਦੀ ਰਾਜਧਾਨੀ ਸੀ. "ਅਉਧ ਤੇ ਨਿਸਰ ਚਲੇ ਲੀਨੇ ਸੰਗ ਸੂਰ ਭਲੇ." (ਰਾਮਾਵ) ਦੇਖੋ, ਅਯੋਧ੍ਯਾ। ੨. ਅਯੋਧ੍ਯਾ ਦੇ ਆਸ ਪਾਸ ਦਾ ਦੇਸ਼. ਕੋਸ਼ਲ ਦੇਸ਼ ਦੇਖੋ, ਕੋਸ਼ਲ। ੩. ਸੰ. ਅਵਧਿ. ਹੱਦ. ਸੀਮਾ। ੪. ਜੀਵਨ ਦੀ ਮਯਾਦ. ਉਮਰ. ਆਯੁ. "ਅਉਧ ਘਟੈ ਦਿਨਸੁ ਰੈਣਾ ਰੇ" (ਸੋਹਿਲਾ)


ਵਡੀ ਉਮਰ। ੨. ਵ੍ਯੰਗ- ਸਮਾਪਤੀ. ਖ਼ਾਤਮਾ. ਜਿਵੇਂ- ਦੀਵਾ ਵਡਾ ਕਰਨਾ, ਬੁਝਾਉਣਾ ਅਰਥ ਵਿੱਚ ਹੈ. "ਦੁਸਟ ਸਭਾ ਮਿਲਿ ਮੰਤ੍ਰ ਉਪਾਇਆ ਕਰਸਹਿ ਅਉਧ ਘਨੇਰੀ." (ਭੈਰ ਨਾਮਦੇਵ) ਭਾਵ- ਪ੍ਰਹਲਾਦ ਦਾ ਵਿਨਾਸ਼ ਕਰਾਂਗੇ.


ਸੰਗ੍ਯਾ- ਧੌੜੀ. ਗਾਂ ਅਤੇ ਮਹਿਂ ਦੀ ਰੰਗੀ- ਹੋਈ ਖੱਲ। ੨. ਅਵਧਿ. ਉਮਰ. ਆਯੁ.


ਅਵਧਿ. ਦੇਖੋ, ਅਉਧ ੩.


ਸੰ. ਅਵਧੂਤ. ਅਵਧੂਨਨ ਕਰਨ ਵਾਲਾ. ਸੰਸਕ੍ਰਿਤ ਵਿੱਚ ਅਵਧੂਨਨ ਦਾ ਅਰਥ ਕੰਬਾਉਣਾ- ਝਾੜਨਾ- ਪਛਾੜਨਾ ਹੈ. ਜੋ ਵਿਕਾਰਾਂ ਨੂੰ ਝਾੜਕੇ ਪਰੇ ਸਿੱਟੇ, ਉਹ ਅਵਧੂਤ ਹੈ. ਜੋ ਵਿਰਕਤ ਮਿੱਟੀ ਸੁਆਹ ਵਿੱਚ ਰਾਤ ਨੂੰ ਲੇਟਦਾ ਹੈ ਅਤੇ ਸਵੇਰੇ ਉਠਕੇ ਸਰੀਰ ਤੋਂ ਗਰਦ ਝਾੜਕੇ ਚਲਦਾ ਹੈ, ਉਹ ਭੀ ਅਵਧੂਤ ਸਦਾਉਂਦਾ ਹੈ। ੨. ਸੰਨ੍ਯਾਸੀ. "ਬਿਨ ਸਬਦੇ ਰਸ ਨ ਆਵੈ, ਅਉਧੂ!" (ਸਿਧਗੋਸਟਿ)


ਦੇਖੋ, ਅਉਧੂ. "ਸੋ ਅਉਧੂਤ ਐਸੀ ਮਤਿ ਪਾਵੈ." (ਰਾਮ ਮਃ ੧)


ਵਿ- ਅਵਧੂਤਮਤ ਧਾਰੀ. ਤ੍ਯਾਗੀ. ਵਿਰਕ੍ਤ. "ਨਾ ਅਉਧੂਤੀ ਨਾ ਸੰਸਾਰੀ." (ਰਾਮ ਅਃ ਮਃ ੧) ੨. ਅਵਧੂਤ ਜੇਹਾ ਨੰਗਾ. ਨਿਰਧਨ. ਕੰਗਾਲ. "ਜੇਤੇ ਜੀਅ ਫਿਰਹਿ ਅਉਧੂਤੀ ਆਪੇ ਭਿਖਿਆ ਪਾਵੈ." (ਵਾਰ ਸਾਰ ਮਃ ੧)


ਦੇਖੋ, ਅਉਧੂਤ.