ਚਉਥਾ ਦਾ ਇਸਤ੍ਰੀ ਲਿੰਗ. "ਚਉਥੀ ਨੀਅਤਿ ਰਾਸਿ ਕਰ." (ਵਾਰ ਮਾਝ ਮਃ ੧)
ਸੰਗ੍ਯਾ- ਚਤੁਰ੍ਦਸ਼. ਚੌਦਾਂ. ਚਾਰ ਅਤੇ ਦਸ- ੧੪.
ਸੰ. ਚਤੁਰ੍ਦਸ਼ੀ. ਸੰਗ੍ਯਾ- ਚੰਦ੍ਰਮਾਂ ਦੇ ਚਾਨਣੇ ਅਤੇ ਅਨ੍ਹੇਰੇ ਪੱਖਦੀ ਚੌਦਵੀਂ ਤਿਥਿ. ਚੌਦੇਂ. "ਚਉਦਸਿ ਚਉਦਹ ਲੋਕ ਮਝਾਰਿ." (ਗਉ ਥਿਤੀ ਕਬੀਰ)
ਚਤੁਰ੍ਦਸ਼. ਚੌਦਾਂ. "ਚਉਦਹ ਭਵਨ ਤੇਰੇ ਹਟਨਾਲੇ." (ਮਾਰੂ ਸੋਲਹੇ ਮਃ ੩)
ਪੁਰਾਣਾਂ ਅਨੁਸਾਰ ਕ੍ਸ਼ੀਰ (ਖੀਰ) ਸਮੁੰਦਰ ਨੂੰ ਰਿੜਕਕੇ ਕੱਢੇ ਚੌਦਾਂ ਉੱਤਮ ਪਦਾਰਥ. ਦੇਖੋ, ਰਤਨ. "ਚਉਦਹ ਰਤਨ ਨਿਕਾਲਿਅਨੁ." (ਵਾਰ ਰਾਮ ੩)
ਦੇਖੋ, ਚੌਦਾਂ ਲੋਕ.
ਚਾਰ ਵੇਦ, ਛੀ ਵੇਦਾਂਗ, ਨ੍ਯਾਯ, ਮੀਮਾਂਸਾ, ਪੁਰਾਣ ਅਤੇ ਧਰਮਸ਼ਾਸਤ੍ਰ, ਇਨ੍ਹਾਂ ਚੌਦਾਂ ਦਾ ਗ੍ਯਾਨ. ਦੇਖੋ, ਵਿਸਨੁ ਪੁਰਾਣ ਅੰਸ਼ ੩. ਅਃ ੬. ਭਾਈ ਮਨੀ ਸਿੰਘ ਜੀ ਨੇ ਚਉਦਾਂ ਵਿਦ੍ਯਾ ਇਹ ਲਿਖੀਆਂ ਹਨ-#"ਸ਼੍ਰੀ ਅੱਖਰ ਜਲਤਰਨ ਚਕਿਤਸਾ ਔਰ ਰਸਾਇਨ, ਜੋਤਕ ਜੋਤਿ ਪ੍ਰਬੀਨ ਰਾਗ ਖਟ ਰਾਗਨਿ ਗਾਇਨ, ਕੋਕਕਲਾ ਵ੍ਯਾਕਰਨ ਔਰ ਬਾਜੰਤ੍ਰ ਬਜਾਇਨ, ਤੁਰਹਿ ਤੋਰ ਨਟ ਨ੍ਰਿੱਤ ਔਰ ਸਰ ਧਨੁਖ ਚਲਾਇਨ, ਗ੍ਯਾਨ ਕਰਨ ਔ ਚਾਤੁਰੀ ਏਤ ਨਾਮ ਵਿਦ੍ਯਾ ਵਰੇ,#ਏਹ ਚਤੁਰਦਸ ਜਗਤ ਮੇ ਚਤੁਰ ਸਮਝ ਮਨ ਮੇ ਧਰੇ." (ਜਸਭਾਮ)#ਦੇਖੋ, ਅਠਾਰਹਿ ਵਿਦ੍ਯਾ ਅਤੇ ਵਿਦ੍ਯਾ ਸ਼ਬਦ.
ਦੇਖੋ, ਚਉਦਹ। ੨. ਚਤੁਰ੍ਦਸ਼ੀ. ਚੌਦੇਂ ਤਿਥਿ. "ਚਉਦਹਿ ਚਾਰਿ ਕੁੰਟ ਪ੍ਰਭ ਆਪਿ." (ਗਉ ਥਿਤੀ ਮਃ ੫)
ਚਤੁਰ੍ਦਸ਼ ਚਕ੍ਰ (ਮੰਡਲ). ਚੌਦਾਂ ਲੋਕ. "ਚੱਚਕ ਚਉਦਣੋਚਕੰ." (ਰਾਮਾਵ) ਚੌਦਾਂ ਲੋਕ ਚਕਿਤ (ਹੈਰਾਨ) ਹੋ ਗਏ। ੨. ਚੌਦਵਾਂ (ਚਤੁਰ੍ਦਸ਼ਮ) ਲੋਕ.
ਕਥਨ ਕਰਦਾ. ਬੋਲਦਾ. ਦੇਖੋ, ਚਉ ਅਤੇ ਚਵਣੁ. "ਜੋ ਗੁਰਬਾਣੀ ਮੁਖਿ ਚਉਦਾ ਜੀਉ." (ਮਾਝ ਮਃ ੪) ੨. ਦੇਖੋ, ਚਉਦਹ.
ਦੇਖੋ, ਚਉਦਹ.