اُ توں شروع ہون والے پنجابی لفظاں دے معنےਛ

ਛੀ ਕੋਣਾ. Hexagon. ਉਹ ਚੀਜ਼ ਜਿਸ ਦੇ ਛੈ ਕੋਣੇ ਹੋਣ.


ਸੰ. ਸੰਗ੍ਯਾ- ਬਕਰਾ. ਛਾਗ. ਛੇਲਾ। ੨. ਛਾਗ (ਬਕਰੇ) ਦੀ ਖੱਲ। ੩. ਬਕਰੇ ਦੀ ਖੱਲ ਦੀ ਥੈਲੀ, ਜਿਸ ਵਿੱਚ ਪਾਣੀ ਰੱਖੀਦਾ ਹੈ. ਕੂਨ੍ਹਾ. ਛਾਗਲ.


ਸੰਗ੍ਯਾ- ਜਿਲੇ ਅਟਕ ਦੀ ਅਟਕ ਤਸੀਲ ਵਿੱਚ ਸਿੰਧੁ ਦੇ ਕਿਨਾਰੇ ਦਾ ਇੱਕ ਇ਼ਲਾਕ਼ਾ, ਜੋ ੧੯. ਮੀਲ ਲੰਮਾ ਅਤੇ ੯. ਮੀਲ ਚੌੜਾ ਹੈ. ਇਸ ਨੂੰ ਚਚ ਹਜ਼ਾਰਾ ਭੀ ਆਖਦੇ ਹਨ. "ਤਖਤ ਹਜਾਰਾ ਛਛ ਹਜਾਰਾ." (ਗੁਪ੍ਰਸੂ)


ਦੇਖੋ, ਕਲਸੀਆ.


ਛ ਅੱਖਰ ਦਾ ਉੱਚਾਰਣ। ੨. ਛਛਾ ਅੱਖਰ. ਛਛਾ ਛੋਹਰੇ ਦਾਸ ਤੁਮਾਰੇ. (ਬਾਵਨ)


ਸੰਗ੍ਯਾ- ਚਹਚਹਾ. ਚਹਾ. ਇੱਕ ਜਲਜੀਵ. ਦੇਖੋ, ਚਹਾ. "ਝੀਗੇ ਚੁਣ ਚੁਣ ਖਾਇ ਛਛਾਹਾ." (ਭਾਗੁ)


ਸੰ. छुच्छुन्दरि ਛੁੱਛੁੰਦਰਿ. ਗੰਧਮੂਸਿਕਾ. ਚਕਚੂੰਧਰ. ਚਚੂੰਧਰ. ਚੂਹੇ ਦੀ ਇੱਕ ਜਾਤਿ. ਇਸ ਦੇ ਸ਼ਰੀਰ ਵਿੱਚ ਅਜੇਹੀ ਦੁਰਗੰਧ ਹੁੰਦੀ ਹੈ ਕਿ ਜਿਸ ਵਸਤੁ ਨੂੰ ਛੂਹ ਜਾਵੇ, ਉਸ ਤੋਂ ਭੀ ਚਿਰ ਤੀਕ ਬਦਬੂ ਆਉਂਦੀ ਰਹਿੰਦੀ ਹੈ. ਅੰ. Mole. ਦੇਖੋ, ਚਚੂੰਧਰ.