ਸੰਗ੍ਯਾ- ਠਗਣ ਵਾਲੀ ਬਾਜ਼ੀ. ਠਗਣ (ਛਲਣ) ਦੀ ਵਿਦ੍ਯਾ. ਧੋਖਾ ਦੇਣ ਦਾ ਇ਼ਲਮ.
ਠਗਬੂਟੀ. ਦੇਖੋ, ਠਗਊਰੀ. "ਭੂਲੋ ਰੇ, ਠਗਮੂਰੀ ਖਾਇ." (ਸਾਰ ਨਾਮਦੇਵ)
ਜ਼ਹਿਰ ਮਿਲੇ ਲੱਡੂ, ਜਿਨ੍ਹਾਂ ਨੂੰ ਖਵਾਕੇ ਠਗ ਧਨ ਠਗਦਾ ਹੈ.
ਵਿ- ਠਗਾਂ ਦਾ ਮੁਕੁਟ (ਮੌਲਿ). ਠਗਾਂ ਦਾ ਸਰਤਾਜ. ਠਗਰਾਜ.
ਸੰਗ੍ਯਾ- ਠੱਗੀ. ਧੋਖੇਬਾਜ਼ੀ। ੨. ਠਗਮੰਡਲੀ. "ਇਹ ਠਗਵਾਰੀ ਬਹੁਤ ਘਰ ਗਾਲੇ." (ਪ੍ਰਭਾ ਅਃ ਮਃ ੫)
ਵਿ- ਠਗਣ ਵਾਲਾ. "ਹਉ ਠਗਵਾੜਾ ਠਗੀ ਦੇਸ." (ਸ੍ਰੀ ਮਃ ੧)
ਦੇਖੋ, ਠਗਵਾਰੀ। ੨. ਠਗਵਾੜੀ. ਠਗਾਂ ਨੇ. ਠੱਗੀ ਕਰਨ ਵਾਲਿਆਂ ਨੇ. "ਠਗੀ ਠਗਵਾੜੀ." (ਮਾਰੂ ਸੋਲਹੇ ਮਃ ੧)
to cause or assist one to cheat or be cheated; to lose something due to cheating, be cheated of
ਵਿ- ਠਗਣ ਵਾਲਾ. ਧੋਖੇ ਨਾਲ ਹਰਨ ਵਾਲਾ."ਅਗਰਕ ਉਸ ਕੇ ਬਡੇ ਠਗਾਊ." (ਆਸਾ ਮਃ ੫) ੨. ਠਗਾਈ ਖਾਣ ਵਾਲਾ. ਠਗ ਦੇ ਪੇਚ ਵਿੱਚ ਫਸਣ ਵਾਲਾ.
ਸੰਗ੍ਯਾ- ਠਗਪਣਾ. ਠਗਵਿਦ੍ਯਾ. "ਕਰਹਿ ਬੁਰਾਈ ਠਗਾਈ ਦਿਨ ਰੈਨ." (ਸਾਰ ਮਃ ੫) ੨. ਠਗ ਦੇ ਛਲ ਵਿੱਚ ਆਉਣ ਦੀ ਕ੍ਰਿਯਾ.