اُ توں شروع ہون والے پنجابی لفظاں دے معنےਤ

ਅ਼. [تصدیِق] ਤਸਦੀਕ਼. ਸੰਗ੍ਯਾ- ਸਚਾਈ ਦੀ ਪਰੀਖ੍ਯਾ. ਪ੍ਰਮਾਣ ਦ੍ਵਾਰਾ ਪੁਸ੍ਟਿ (ਪੱਕ) ਕਰਨ ਦੀ ਕ੍ਰਿਯਾ। ੨. ਗਵਾਹੀ. ਇਸ ਦਾ ਮੂਲ ਸਿਦਕ਼ (ਸਚਾਈ) ਹੈ.


attested, certified, authenticated, confirmed, verified; ratified


to confirm, corroborate, verify; to attest, certify, authenticate; to ratify


ਅ਼. [تصّدُق] ਤਸੁੱਦੁਕ਼. ਸੰਗ੍ਯਾ- ਸਦਕਾ ਕਰਨ ਦੀ ਕ੍ਰਿਯਾ. ਨਿਛਾਵਰ. ਕੁਰਬਾਨੀ।


ਅ਼. [تشّدُّد] ਸੰਗ੍ਯਾ- ਸਖ਼ਤੀ. ਇਸ ਦਾ ਮੂਲ ਸ਼ਦ (ਸਖ਼ਤੀ ਕਰਨਾ) ਹੈ।


ਅ਼. [تصنیِف] ਤਸਨੀਫ਼. ਸੰਗ੍ਯਾ- ਕਾਵ੍ਯ- ਰਚਨਾ. ਗ੍ਰੰਥ ਰਚਨਾ. ਇਸਦਾ ਮੂਲ ਸਨਫ਼ (ਤ਼ਰੀਕ਼ਾ) ਹੈ.


authorship; literary work


ਅ਼. [تشّفی] ਸੰਗ੍ਯਾ- ਦਿਲਾਸਾ। ੨. ਸੁਖ਼. ਆਨੰਦ.


ਅ਼. [تصفیِہ] ਤ਼ਸਫ਼ੀਆ. ਸੰਗ੍ਯਾ- ਸਾਫ਼ ਕਰਨ ਦਾ ਭਾਰ। ੨. ਫੈਸਲਾ ਕਰਨਾ. ਝਗੜਾ ਨਿਬੇੜਨਾ. ਇਸ ਦਾ ਮੂਲ ਸਫੂ (ਸਫ਼ਾਈ) ਹੈ.


ਅ਼. [تسبی] ਤਸਬੀਹ਼. ਇਸ ਦਾ ਮੂਲ ਸਬਹ਼ ਅਥਵਾ ਸੁਬਹ਼ਾਨ ਹੈ. ਪਵਿਤ੍ਰਰੂਪ (ਕਰਤਾਰ) ਨੂੰ ਸਿਮਰਣ ਦੀ ਕ੍ਰਿਯਾ। ੨. ਇਮਾਮ (ਮੇਰੁ) ਨੂੰ ਛੱਡਕੇ ਸੌ ਮਣਕੇ ਦੀ ਮਾਲਾ. ਖ਼ੁਦਾ ਦਾ ਜਾਤੀ ਨਾਮ "ਅੱਲਾ" ਅਤੇ ਸਿਫ਼ਾਤੀ ਸੌ ਨਾਮਾਂ ਦੇ ਜਪ ਕਰਨ ਲਈ ਬਣਾਈ ਹੋਈ ਸਿਮਰਨੀ¹ ਅੱਲਾ ਨਾਮ ਤੋਂ ਭਿੰਨ ਸੌ ਨਾਮ² ਇਹ ਹਨ:-#ਅ਼ਜ਼ੀਜ਼ (ਪ੍ਰਤਿਸ੍ਟਾ ਵਾਲਾ), ੨. ਅ਼ਜੀਮ (ਬਹੁਤ ਵਡਾ), ੩. ਅ਼ਦਲ (ਨ੍ਯਾਯ ਕਰਤਾ), ੪. ਅ਼ਫ਼ੂੱਵ (ਮੁਆ਼ਫ਼ ਕਰਨ ਵਾਲਾ), ੫. ਅ਼ਲੀ (ਵਡਾ), ੬. ਅ਼ਲੀਮ (ਪੂਰਣ ਗ੍ਯਾਤਾ), ੭. ਅੱਵਲ (ਪਹਿਲਾ), ੮. ਆਖ਼ਿਰ (ਪਿਛਲਾ), ੯. ਸ਼ਹੀਦ (ਗਵਾਹ- ਸਾਕ੍ਸ਼ੀ), ੧੦. ਸ਼ਕੂਰ (ਕ਼ਦਰਦਾਨ), ੧੧. ਸੱਤਾਰ (ਪੜਦਾ ਢਕਣ ਵਾਲਾ), ੧੨. ਸਬੂਰ (ਸਬਰ ਵਾਲਾ), ੧੩. ਸਮਦ (ਬੇਪਰਵਾਹ), ੧੪. ਸਮੀਅ਼ (ਬਹੁਤ ਸੁਣਨ ਵਾਲਾ), ੧੫. ਸਲਾਮ (ਸਲਾਮਤ), ੧੬. ਹ਼ਸੀਬ (ਹ਼ਿਸਾਬ ਕਰਨ ਵਾਲਾ), ੧੭. ਹ਼ਕ਼ਮ (ਫ਼ੈਸਲਾ ਕਰਨ ਵਾਲਾ), ੧੮. ਹ਼ਕੀਮ (ਹ਼ਿਕਮਤੀ), ੧੯. ਹ਼ੱਕ਼ (ਸਤ੍ਯਰੂਪ), ੨੦. ਹ਼ਮੀਦ (ਸਲਾਹਿਆ ਹੋਇਆ), ੨੧. ਹ਼ੱਯ (ਜੀਵਨ ਰੂਪ), ੨੨ ਹ਼ਲੀਮ (ਬੁਰਦਬਾਰ- ਸਹਨਸ਼ੀਲ), ੨੩ ਹ਼ਾਫ਼ਿਜ (ਰਕ੍ਸ਼੍‍ਕ), ੨੪ ਕ਼ਹਾਰ (ਕ਼ਹਿਰ ਕਰਨ ਵਾਲਾ), ੨੫ ਕਬੀਰ (ਬਹੁਤ ਵਡਾ), ੨੬ ਕਰੀਮ (ਦਾਨ ਕਰਤਾ), ੨੭ ਕ਼ਵੀਯ (ਪ੍ਰਬਲ), ੨੮ ਕ਼ਾਦਿਰ (ਕ਼ੁਦਰਤ ਵਾਲਾ), ੨੯ ਕ਼ਾਬਿਜ (ਰੋਕਣ ਵਾਲਾ), ੩੦ ਕ਼ੁੱਦੂਸ (ਪਵਿਤ੍ਰ), ੩੧ ਕ਼ੈਯੁੱਮ (ਕ਼ਾਯਮ ਕਰਨ ਵਾਲਾ), ੩੨ ਖ਼ਬੀਰ (ਖ਼ਬਰਦਾਰ), ੩੩ ਖ਼ਾਫ਼ਿਜ (ਦਰਜੇ ਤੋਂ ਡੇਗਣ ਵਾਲਾ), ੩੪ ਖ਼ਾਲਿਕ਼ (ਕਰਤਾਰ), ੩੫ ਗ਼ਨੀ (ਬੇਪਰਵਾ), ੩੬ ਗ਼ਫੂਰ (ਖਿਮਾਪਨ ਕਰਤਾ), ੩੭ ਗ਼ੱਫ਼ਾਰ (ਬਖ਼ਸ਼ਣ ਵਾਲਾ), ੩੮ ਜੱਬਾਰ (ਪ੍ਰਬਲ), ੩੯ ਜਲੀਲ (ਪ੍ਰਕਾਸ਼ਰੂਪ), ੪੦ ਜਾਹਿਰ (ਪ੍ਰਗਟ), ੪੧ ਜਾਮਿਅ਼ (ਜਮਾਂ ਕਰਨ ਵਾਲਾ), ੪੨ ਜਾਰ (ਨੁਕਸਾਨ ਪੈਦਾ ਕਰਨ ਵਾਲਾ), ੪੩ ਜੁਲ ਜਲਾਲੇ ਵਲ ਇਕਰਾਮ (ਬਜ਼ੁਰਗੀ ਅਤੇ ਮਹਿਮਾ ਵਾਲਾ), ੪੪ ਤੱਵਾਬ (ਤੋਬਾ ਕ਼ਬੂਲ ਕਰਨ ਵਾਲਾ), ੪੫ ਨਾਫ਼ਿਅ (ਨਫ਼ਾ ਦੇਣ ਵਾਲਾ), ੪੬ ਨੂਰ (ਪ੍ਰਕਾਸ਼ਕ), ੪੭ ਫ਼ੱਤਾਹ਼ (ਖੋਲ੍ਹਣ ਵਾਲਾ), ੪੮ ਬਸੀਰ (ਬਹੁਤ ਵੇਖਣ ਵਾਲਾ), ੪੯ ਬਦੀਅ਼ (ਨਵੀਂ ਰਚਨਾ ਕਰਨ ਵਾਲਾ) ੫੦ ਬੱਰ (ਨੇਕੀ ਕਰਨ ਵਾਲਾ), ੫੧ ਬਾਇ਼ਸ (ਮੁਰਦਿਆਂ ਨੂੰ ਪ੍ਰਾਣ ਦੇਣ ਵਾਲਾ), ੫੨ ਬਾਸਿਤ਼ (ਬਹੁਤ ਦੇਣ ਵਾਲਾ), ੫੩ ਬਾਕ਼ੀ (ਸਭ ਤੋਂ ਸ਼ੇਸ), ੫੪ ਬਾਤ਼ਿਨ (ਗੁਪਤ), ੫੫ ਬਾਰੀ (ਪੈਦਾ ਕਰਨ ਵਾਲਾ), ੫੬ ਮਜੀਦ (ਬਜ਼ੁਰਗੀ ਵਾਲਾ), ੫੭ ਮਤੀਨ (ਤਕੜਾ- ਦ੍ਰਿੜ੍ਹ), ੫੮ ਮਲਿਕ (ਬਾਦਸ਼ਾਹ), ੫੯ ਮਾਜਿਦ (ਬਜ਼ੁਰਗੀ ਵਾਲਾ), ੬੦ ਮਾਨਿਅ਼ (ਮਨਅ਼ ਕਰਨ ਵਾਲਾ- ਵਰਜਣ ਵਾਲਾ), ੬੧ ਮਾਲਿਕੁਲਮੁਲਕ (ਦੇਸ਼ਪਤਿ), ੬੨ ਮੁਅੱਖ਼ਿਰ (ਪਿੱਛੇ ਹਟਾਉਣ ਵਾਲਾ), ੬੩ ਮੁਅ਼ਤ਼ੀ (ਅ਼ਤ਼ਾ ਕਰਨ ਵਾਲਾ- ਦਾਨੀ), ੬੪ ਮੁਇ਼ੱਜ਼ (ਇ਼ੱਜ਼ਤ ਦੇਣ ਵਾਲਾ), ੬੫ ਮੁਈ਼ਦ (ਫੇਰ ਰਚਣ ਵਾਲਾ), ੬੬ ਮੁਸੁੱਵਿਰ (ਸੂਰਤਾਂ ਰਚਣ ਵਾਲਾ), ੬੭ ਮੁਹ਼ਈ (ਜ਼ਿੰਦਾ ਕਰਨ ਵਾਲਾ- ਪ੍ਰਾਣ ਦਾਤਾ), ੬੮ ਮੁਹ਼ਸੀ (ਘੇਰਨ ਵਾਲਾ), ੬੯ ਮੁਹੈਮਿਨ (ਨਿਗਹਬਾਨ- ਦ੍ਰਸ੍ਟਾ), ੭੦ ਮੁਕ਼ਸਿਤ਼ (ਮੁਨਿਸਫ਼), ੭੧ ਮੁਕ਼ਤਦਿਰ (ਇਖ਼ਤਯਾਰ ਵਾਲਾ), ੭੨ ਮੁਕ਼ੱਦਿਮ (ਅੱਗੇ ਕਰਨ ਵਾਲਾ), ੭੩ ਮੁਕ਼ੀਤ (ਰੋਜ਼ੀ ਦੇਣ ਵਾਲਾ), ੭੪ ਮੁਗ਼ਨੀ (ਬੇਪਰਵਾ ਕਰਨ ਵਾਲਾ), ੭੫ ਮੁਜਿਲ (ਜਿੱਲਤ- ਖ਼ੁਆਰੀ- ਦੇਣ ਵਾਲਾ), ੭੬ ਮੁਜੀਬ (ਪਾਰਥਨਾ- ਅਰਦਾਸ- ਕ਼ਬੂਲ ਕਰਨ ਵਾਲਾ), ੭੭ ਮੁਤਆ਼ਲੀ (ਉੱਚਾ- ਮਹਾਨ), ੭੮ ਮੁਤਕੱਬਿਰ (ਵਡਿਆਈ ਵਾਲਾ), ੭੯ ਮੁੰਤਕ਼ਿਮ (ਕਰਮ ਅਨੁਸਾਰ ਸਜ਼ਾ ਦੇਣ ਵਾਲਾ) ੮੦ ਮੁਨਇ਼ਮ (ਨਿਅ਼ਮਤ ਦੇਣ ਵਾਲਾ), ੮੧ ਮੁਬਦੀ (ਆਰੰਭ ਕਰਨ ਵਾਲਾ), ੮੨ ਮੁਮੀਤ (ਮਾਰਨ ਵਾਲਾ), ੮੩ ਮੋਮਿਨ (ਅਮਨ ਦੇਣ ਵਾਲਾ), ੮੪ ਰਊਫ਼ (ਮਿਹਰਬਾਨ), ੮੫ ਰਸ਼ੀਦ (ਸਿੱਧਾ ਰਾਹ ਦਿਖਾਉਣ ਵਾਲਾ), ੮੬ ਰਹ਼ਮਾਨ (ਕ੍ਰਿਪਾਲੁ), ੮੭ ਰਹ਼ੀਮ (ਦਯਾਲੁ) ੮੮ ਰਕ਼ੀਬ (ਨਿਗਹਬਾਨੀ ਕਰਨ ਵਾਲਾ), ੮੯ ਰੱਜ਼ਾਕ਼ (ਰਿਜ਼ਕ- ਰੋਜ਼ੀ- ਦੇਣ ਵਾਲਾ), ੯੦ ਰਾਫ਼ਿਅ਼ (ਵਡਾ ਦਰਜਾ ਕਰਨ ਵਾਲਾ), ੯੧ ਲਤ਼ੀਫ਼ (ਸੂਕ੍ਸ਼੍‍ਮ ਦ੍ਰਸ੍ਟਾ), ੯੨ ਵੱਹਾਬ (ਦਾਤਾ), ੯੩ ਵਕੀਲ (ਕਾਰਸਾਜ਼), ੯੪ ਵਦੂਦ (ਮੁਹ਼ੱਬਤ ਕਰਨ ਵਾਲਾ), ੯੫ ਵਲੀ (ਮਾਲਿਕ), ੯੬ ਵਾਸਿਅ਼ (ਖੁਲ੍ਹ ਦੇਣ ਵਾਲਾ), ੯੭ ਵਾਹ਼ਿਦ (ਇਕੱਲਾ- ਅਦੁਤੀ), ੯੮ ਵਾਜਿਦ (ਸਭ ਕੁਝ ਰੱਖਣ ਵਾਲਾ), ੯੯ ਵਾਰਿਸ (ਸਰਵਨਾਸ਼ ਹੋਣ ਪਿੱਛੋਂ, ਬਾਕ਼ੀ ਰਹਿਣ ਵਾਲਾ), ੧੦੦ ਵਾਲੀ (ਮਾਲਿਕ- ਸ੍ਵਾਮੀ).:-:%ਹ਼ਜ਼ਰਤ ਮੁਹ਼ੰਮਦ ਨੇ ਤਸਬੀ ਕਦੇ ਨਹੀਂ ਵਰਤੀ, ਮੁਸਲਮਾਨਾਂ ਵਿੱਚ ਇਸ ਦਾ ਪ੍ਰਚਾਰ ਬੌਧਮਤ ਦੇ ਫਕੀਰਾਂ ਨੂੰ ਦੇਖਕੇ ਹੋਇਆ ਹੈ, ਵਹਾਬੀ ਮੁਸਲਮਾਨ ਹੁਣ ਭੀ ਤਸਬੀ ਨਹੀਂ ਰਖਦੇ, ਉਹ ਉਂਗਲੀਆਂ ਉੱਪਰ ਖ਼ੁਦਾ ਦੇ ਨਾਮ ਗਿਣ ਲੈਂਦੇ ਹਨ, "ਫੇਰੇ ਤਸਬੀ ਕਰੇ ਖੁਦਾਇ," (ਵਾਰ ਰਾਮ ੧. ਮਃ ੧) "ਤਸਬੀ ਯਾਦ ਕਰਹੁ ਦਸ ਮਰਦਨ." (ਮਾਰੂ ਸੋਲਹੇ ਮਃ ੫) ਦੇਖੋ, ਜਪਮਾਲਾ