ਸੰਗ੍ਯਾ- ਭਸਮ (ਸੁਆਹ) ਦੀ ਮਟੀਲੀ. ਖਾਕ ਦੀ ਢੇਰੀ. "ਹੁਇ ਭਸਮੜਿ ਭਉਰੁ ਸਿਧਾਇ਼ਆ." (ਵਾਰ ਆਸਾ)
nan
ਦੇਖੋ, ਭਸਮਾਂਗੀ। ੨. ਧੂਣੀ. ਫਕੀਰਾਂ ਦੀ ਧੂਈਂ। ੩. ਦੇਖੋ, ਬਟੂਆ ੨.
nan
ਭਸ੍ਮਾਸੁਰ (ਜਿਸ ਦਾ ਦੂਜਾ ਨਾਮ ਵ੍ਰਿਕ ਹੈ) ਸ਼ਿਵ ਦਾ ਭਗਤ ਸੀ. ਸ਼ਿਵ ਨੇ ਇਸ ਨੂੰ ਵਰ ਦਿੱਤਾ ਕਿ ਜਿਸ ਦੇ ਸਿਰ ਤੂੰ ਹੱਥ ਰੱਖੇਂਗਾ, ਉਹ ਭਸਮ ਹੋ ਜਾਊ. ਦੇਖੋ, ਭਾਗਵਤ ਸਕੰਧ ੧੦, ਅਃ ੮੮.#ਭਸਮਾਸੁਰ ਨੇ ਚਾਹਿਆ ਕਿ ਸ਼ਿਵ ਨੂੰ ਭਸਮ ਕਰਕੇ ਪਾਰਵਤੀ ਲੈ ਲਵਾਂ. ਸ਼ਿਵ ਭਸਮ ਹੋਣ ਦੇ ਡਰ ਤੋਂ ਨਠੇ, ਭਸਮਾਸੁਰ ਨੇ ਪਿੱਛਾ ਕੀਤਾ. ਕ੍ਰਿਸਨ ਜੀ ਨੇ ਬ੍ਰਹਮਚਾਰੀ ਦਾ ਰੂਪ ਧਾਰਕੇ ਭਸਮਾਸੁਰ ਨੂੰ ਭੁਲੇਖੇ ਵਿੱਚ ਦੇ ਕੇ ਉਸ ਦੇ ਹੀ ਸਿਰ ਪੁਰ ਉਸ ਦਾ ਹੱਥ ਰਖਵਾ ਕੇ ਭਸਮ ਕਰ ਦਿੱਤਾ.#ਇਹ ਕਥਾ ਇੱਕ ਹੋਰ ਤਰਾਂ ਭੀ ਲਿਖੀ ਹੈ, ਜਿਸ ਦਾ ਅਨੁਵਾਦ ਦਸਮਗ੍ਰੰਥ ਵਿੱਚ ਹੈ ਕਿ ਸ਼ਿਵ ਨੂੰ ਬਚਾਉਣ ਲਈ ਪਾਰਵਤੀ ਨੇ ਭਸਮਾਸੁਰ ਨੂੰ ਆਖਿਆ ਕਿ ਤੂੰ ਭੁੱਲ ਵਿੱਚ ਹੈਂ. ਸ਼ਿਵ ਦੇ ਵਰ ਨਾਲ ਤੂੰ ਕਿਸੇ ਨੂੰ ਭਸਮ ਨਹੀਂ ਕਰ ਸਕਦਾ, ਜਰਾ ਆਪਣੇ ਸਿਰ ਪੁਰ ਹੱਥ ਰੱਖਕੇ ਤਾਂ ਦੇਖ, ਜੇ ਇੱਕ ਰੋਮ ਭੀ ਭਸਮ ਹੋਸਕੇ! ਕਾਮਮੋਹਿਤ ਨੇ ਜਦ ਆਪਣੇ ਸਿਰ ਪੁਰ ਹੱਥ ਰੱਖਿਆ, ਉਸੇ ਵੇਲੇ ਖਾਕ ਦੀ ਢੇਰੀ ਹੋ ਗਿਆ.#"ਭਸਮਾਂਗਦ ਦਾਨੋ ਬਡੋ ਭੀਮਪੁਰੀ ਕੇ ਮਾਹਿ ×××#ਯੌਂ ਵਰਦਾਨ ਰੁਦ੍ਰ ਤੇ ਲਯੋ ×××#ਜਾਂਕੈ ਸਿਰ ਪਰ ਹਾਥ ਲਗਾਵੈ।#ਜਰ ਬਰ ਭਸਮ ਸੁ ਨਰ ਹਨਐਜਾਵੈ ×××#ਤਿਨ ਗੌਰੀ ਕੋ ਰੂਪ ਨਿਹਾਰ੍ਯੋ ×××#ਸ਼ਿਵ ਕੇ ਸੀਸ ਹਾਥ ਮੈ ਧਰਹੋਂ।#ਛਿਨ ਮਹਿ ਯਾਂਹਿ ਭਸਮ ਕਰਡਰਹੋਂ ×××#ਪ੍ਰਥਮ ਹਾਥ ਨਿਜ ਸਿਰ ਪਰ ਧਰੋ।#ਲਹਿਹੋਂ ਏਕ ਕੇਸ ਜਬ ਜਰੋ ×××#ਹਾਥ ਆਪਨੇ ਸਿਰ ਪਰ ਧਰ੍ਯੋ।#ਛਿਨਿਕ ਬਿਖੈ ਮੂਰਖ ਜਰਗਯੋ."#(ਚਰਿਤ੍ਰ ੧੪੧)
ਸੰ. भस्माङ्गिन्. ਵਿ- ਜਿਸ ਦੇ ਅੰਗਾਂ ਨੂੰ ਭਸਮ (ਸੁਆਹ) ਲੱਗੀ ਹੈ। ੨. ਸੰਗ੍ਯਾ- ਸ਼ਿਵ। ੩. ਸੁਆਹ ਮਲਣ ਵਾਲਾ ਫਕੀਰ। ੪. ਗਧਾ.
ਦੇਖੋ, ਭਸਮੰਤ.
nan
ਭਸ੍ਮੀਭੂਤ. ਵਿ- ਸੁਆਹ ਹੋਇਆ. ਜਲਕੇ ਖਾਕ ਹੋਇਆ. ਹੋਜਿਆ "ਭਸਮਾਭੂਤ ਹੋਆ ਖਿਨ ਭੀਤਰਿ." (ਟੋਡੀ ਮਃ ੫)
nan
भस्मान्त. ਭਸ੍ਮਾਂਤ. ਵਿ- ਅਤ੍ਯੰਤ ਭਸਮ ਹੋਇਆ. ਜਲਕੇ ਅੰਤ ਨੂੰ ਖਾਕ ਹੋਇਆ ਹੋਇਆ. "ਖਿਨ ਮਹਿ ਹੋਇਜਾਇ ਭਸਮੰਤੁ." (ਸੁਖਮਨੀ) ੨. ਭਸਮਾਵਸ਼ੇਸ. ਬਾਕੀ ਖ਼ਾਕ.
ਭਸਮ ਮੰਦਿਰ. "ਦੇਦੇ ਨੀਵ ਦਿਵਾਲ ਉਸਾਰੀ. ਭਸਮੰਦਰ ਕੀ ਢੇਰੀ." (ਗਉ ਮਃ ੧) ੨. ਮੜ੍ਹੀ.