ਵਿ- ਸਪੁਤ੍ਰ, ਸਪੁਤ੍ਰੀ. ਸੰਤਾਨ ਵਾਲਾ, ਵਾਲੀ। ੨. समर्घ. ਸਮਰ੍ਘ. ਸਸਤਾ ਸਸਤੀ. ਦੇਖੋ, ਅਰਘ. "ਗਿਆ ਦੇ ਵਣਿਜ ਸਓਤਾ." (ਭਾਗੁ) "ਇਹ ਖੇਪ ਸਓਤੀ." (ਭਾਗੁ)
ਅ਼. [سعد] ਵਿ- ਭਲਾ। ੨. ਨੇਕਬਖ਼ਤ. ਸੁਭਾਗੀ. ਦੇਖੋ, ਸਾਦਤਮੰਦ.
ਸੰਗ੍ਯਾ- ਸ਼ਤ. ਸੌ। ੨. ਦੇਖੋ, ਸ਼ਯ.
ਸੰਗ੍ਯਾ- ਸੁਗ੍ਯਾਨਤਾ. ਦਾਨਾਈ. ਸੁਜਾਨਪਨ. ੨. ਚਤੁਰਾਈ। ੩. ਚਾਲਾਕੀ। ੪. ਕ੍ਰਿਪਣਤਾ. ਕੰਜੂਸੀ.
ਸੰਗ੍ਯਾ- ਸਦ ਗ੍ਯਾਨ. ਉੱਤਮ ਗ੍ਯਾਨ। ੨. ਵਿ- ਸਦ ਗ੍ਯਾਨੀ. ਸਿਆਣਾ. ਸੁਗ੍ਯਾਨੀ. "ਘ੍ਰਿਤ ਕਾਰਨ ਦਧਿ ਮਥੈ ਸਇਆਨ." (ਭੈਰ ਰਵਿਦਾਸ); ਦੇਖੋ, ਸਇਆਨ ੨.
ਰਥ. ਦੇਖੋ, ਸ੍ਯੰਦਨ. "ਗਜ ਬਾਜਿ ਸਵਾਰ ਸਇੰਦ ਚਲੇ." (ਸਲੋਹ)
ਵਿ- ਸ਼ਤੀ. ਸੌ ਦਾ ਸਮੁਦਾਯ. ਸਦੀ। ੨. ਸ੍ਵਯੰ ਹੋਈ ਖੇਤੀ. ਆਪੇ ਉਪਜੀ ਖੇਤੀ। ੩. ਸੰਗ੍ਯਾ- ਸ੍ਵਾਮੀ. ਸਾਂਈ। ੪. ਸਖੀ. "ਚਰਚਾ ਜਬ ਜਾ ਉਨ ਸਈਅਨ ਕੀ." (ਕ੍ਰਿਸਨਾਵ) ੫. ਅ਼. [سعی] ਸਈ਼. ਯਤਨ. ਕੋਸ਼ਿਸ਼.
ਦੇਖੋ, ਸੱਯਦ ਅਤੇ ਸੈਯਦ.
ਅ਼. [سیّاح] ਸਫ਼ਰ ਕਰਨ ਵਾਲਾ. ਦੇਸ਼ ਦੇਸ਼ਾਂਤਰਾਂ ਵਿੱਚ ਭ੍ਰਮਣ ਵਾਲਾ. ਸੈਲੀ.
ਅ਼. [صیّاد] ਸਈਆਦ. ਸੈਦ (ਸ਼ਿਕਾਰ) ਕਰਨ ਵਾਲਾ. ਸ਼ਿਕਾਰੀ. ਅਹੇਰੀ. "ਰੰਨਾ ਹੋਈਆਂ ਬੋਧੀਆਂ ਪੁਰਖ ਹੋਏ ਸਈਆਦ." (ਵਾਰ ਸਾਰ ਮਃ ੧) ਇਸਤ੍ਰੀਆਂ ਅਹਿੰਸਾ ਧਰਮ ਧਾਰਨ ਵਾਲੀਆਂ, ਅਤੇ ਪਤਿ ਮਾਂਸਾਹਾਰੀ. ਬਾਵ- ਬੇਮੇਲ ਸੰਯੋਗ। ੨. ਜਾਲਿਮ.