اُ توں شروع ہون والے پنجابی لفظاں دے معنےਆ

ਕ੍ਰਿ. ਵਿ- ਲਿਆਕੇ, ਆਨਯਨ ਕਰਕੇ, ਆਣਕੇ. "ਆਨਿ ਆਨਿ ਸਮਧਾ ਬਹੁ ਕੀਨੀ." (ਕਲਿ ਅਃ ਮਃ ੪)


ਸੰ. ਵਿ- ਲਿਆਦਾਂ ਹੋਇਆ। ੨. ਦੇਖੋ, ਅਨੀਤਿ.


ਦੇਖੋ, ਆਨੀਤ। ੨. ਵਿ- ਅਨਿੱਤ. "ਬਿਨ ਹਰਿ ਹਰਿ ਆਨੀਤਾ ਰੇ." (ਆਸਾ ਮਃ ੫)


ਲਿਆਈਏ. ਆਨਯਨ ਕਰੀਏ. ਆਣੀਏ। ੨. ਕ੍ਰਿ. ਵਿ- ਲਿਆਕੇ. ਆਣਕੇ. ਆਨਯਨ ਕਰਕੇ. "ਆਨੀਲੇ ਫੂਲ ਪਰੋਈਲੇ ਮਾਲਾ." (ਆਸਾ ਨਾਮਦੇਵ)


ਸੰ. ਆਨਪੂਰ੍‍ਵੀਯ. ਵਿ- ਕ੍ਰਮ- ਅਨੁਸਾਰ. ਸਿਲਸਿਲੇ ਵਾਰ.


ਦੇਖੋ, ਅਨੁ ਵਾਕ.


ਦੇਖੋ, ਅਨੂਪ. "ਜਪਿ ਜਪਿ ਕਰਹਿ ਅਨੰਦ ਜਨ ਅਚਰਜ ਆਨੂਪ." (ਜੈਤ ਮਃ ੫)


ਦੇਖੋ, ਅਨੇਕ.


ਦੇਖੋ, ਅਨਿੱਤ। ੨. ਦੇਖੋ, ਆਨੀਤ.