اُ توں شروع ہون والے پنجابی لفظاں دے معنےਤ

ਅ਼. [تنظیِم] ਤਨਜੀਮ. ਸੰਗ੍ਯਾ- ਨਜਮ (ਪ੍ਰਬੰਧ) ਕਰਨ ਦਾ ਭਾਵ. ਇੰਤਜਾਮ ਕਰਨਾ। ੨. ਮੋਤੀ ਆਦਿਕ ਦਾ ਪਰੋਣਾ। ੩. ਸਭਾ ਸਮਾਜ ਆਦਿ ਦੇ ਨਿਯਮ ਬੰਨ੍ਹਣੇ.


ਅ਼. [تنّزُل] ਨਜ਼ਲ (ਉਤਰਣ) ਦਾ ਭਾਵ. ਗਿਰਾਉ. ਪਤਨ.


ਸੰ. ਤਨੁਤ੍ਰਾਣ. ਸੰਗ੍ਯਾ- ਤਨੁ (ਸ਼ਰੀਰ) ਦੀ ਤ੍ਰਾਣ (ਰਖ੍ਯਾ) ਕਰਨ ਵਾਲਾ, ਕਵਚ. ਬਖਤਰ. "ਪਹਿਰੇ ਤਨਤ੍ਰਾਣ ਫਿਰੈਂ ਤਹਿਂ ਬੀਰ." (ਚੰਡੀ ੧)


ਫ਼ਾ. [تندِہی] ਸੰਗ੍ਯਾ- ਤਨ (ਸ਼ਰੀਰ) ਦੇ ਲਾਉਣ ਦਾ ਭਾਵ. ਮਿਹ਼ਨਤ. ਪਰਿਸ਼੍ਰਮ। ੨. ਕੋਸ਼ਿਸ਼. ਪ੍ਰਯਤਨ.


ਫ਼ਾ. [تندُرُست] ਵਿ- ਜਿਸ ਦਾ ਸ਼ਰੀਰ ਠੀਕ ਹੈ. ਅਰੋਗ. ਨੀਰੋਗ. ਨਰੋਆ.


ਦੇਖੋ, ਤਨਦਿਹੀ। ੨. ਦੇਖੋ, ਤਨੁਦੇਹ.