اُ توں شروع ہون والے پنجابی لفظاں دے معنےਹ

ਸਭ ਕੋਈ. ਹਰਇਕ (ਯਕ)

ਸਭ ਸੇ. ਸਭ ਤੋਂ. "ਬੇਦ ਕਤੇਬ ਸੰਸਾਰ ਹਭਾ ਹੂੰ ਬਾਹਰਾ." (ਆਸਾ ਮਃ ੫)

ਕ੍ਰਿ. ਵਿ- ਸਭੀ. ਸਾਰੇ. ਸਰ੍‍ਵ ਹੀ. ਦੇਖੋ, ਹਭ. "ਹਭਿ ਰੰਗ ਮਾਣਹਿ ਜਿਸੁ ਸੰਗਿ." (ਵਾਰ ਜੈਤ).

ਸਭ ਦੇ ਸਾਰਿਆਂ ਦੇ. "ਵਸਹਿ ਹਭੀਆ ਨਾਲਿ." (ਵਡ ਮਃ ੧)

ਸਭ. ਦੇਖੋ, ਹਭ. "ਦੂਖ ਦਰਦ ਰੋਗ ਮਾਇ ਮੈਡਾ ਹਭੁ ਨਸੈ." (ਆਸਾ ਮਃ ੫)

ਕ੍ਰਿ. ਵਿ- ਸਾਰੇ. ਤਮਾਮ. "ਹਭੇ ਟੋਲ ਸੁਹਾਵਣੇ ਸਹੁ ਬੈਠਾ ਅੰਙਣ ਮਲਿ." (ਵਾਰ ਮਾਰੂ ੨. ਮਃ ੫)

ਸਭ "ਹਭੋ ਕਿਛੁ ਸੁਹੰਦਾ." (ਜੈਤ ਛੰਤ ਮਃ ੫)

ਸਰਵ- ਅਸੀਂ. "ਹਮ ਮੈਲੇ ਤੁਮ ਊਜਲ ਕਰਤੇ." (ਸੋਰ ਮਃ ੫) ੨. ਸੰਗ੍ਯਾ- ਅਹੰਤਾ. ਅਭਿਮਾਨ. "ਹਮ ਕਾਲਖ ਧੋਵੈ." (ਸਵੈਯੇ ਮਃ ੨. ਕੇ) ੩. ਸਰਵ- ਅਹੰ. ਮੈ. "ਅਵਰਿ ਪੰਚ ਹਮ ਏਕ ਜਨਾ." (ਗਉ ਮਃ ੧) ੪. ਫ਼ਾ. [ہمہ] ਹਮਹ. ਵਿ- ਤਮਾਮ. ਸਭ. "ਹਮ ਜੇਰ ਜਿਮੀ ਦੁਨੀਆ ਪੀਰਾ ਮਸਾਇਕਾ ਰਾਇਆ." (ਵਾਰ ਮਾਝ ਮਃ ੧) ਸੰਸਾਰ ਦੇ ਹਮਹ (ਸਭ) ਪੀਰ, ਮਸ਼ਾਯਖ਼ ਅਤੇ ਰਾਜੇ ਜ਼ਮੀਨ ਹੇਠ ਦੱਬੇ ਗਏ। ੫. ਫ਼ਾ. [ہم] ਪ੍ਰਤ੍ਯ- ਭੀ. ਸਾਥ. ਸਮਾਨ ਆਦਿ, ਜੈਸੇ- ਹਮਸਰ. ਹਮ ਦਰਦ, ਹਮ ਮਕਤਬ, ਹਮਸ਼ੀਰਾ, ਹਮਨਾਮ, ਹਮਰਾਹ ਆਦਿ.