اُ توں شروع ہون والے پنجابی لفظاں دے معنےਕ

ਦੇਖੋ, ਕ੍ਰਿਯਾ. "ਸਗਲ ਕ੍ਰਿਆ ਮਹਿ ਊਤਮੁ ਕਿਰਿਆ." (ਸੁਖਮਨੀ)


ਕੂਟਕ੍ਰਿਯਾ. ਪਾਖੰਡਰਚਨਾ। ੨. ਕੂਟ (ਪਰਵਤ) ਵਾਂਙ ਅਚਲ ਰਹਿਣ ਦਾ ਕਰਮ.


ਦੇਖੋ, ਕ੍ਰਿਯਾਵਿਸ਼ੇਸਣ.


ਉਹ ਕਰਮ, ਜਿਸ ਵਿੱਚ ਕਰਮਕਾਂਡ ਦੀ ਵਿਸ਼ੇਸਤਾ ਹੈ, ਗ੍ਯਾਨ ਦੀ ਪ੍ਰਧਾਨਤਾ ਨਹੀਂ. "ਕ੍ਰਿਆਵਿਸੇਖ ਪੂਜਾ ਕਰੇਇ." (ਬਸੰ ਮਃ ੩) ੨. ਵਿਸ਼ੇਸ (ਖ਼ਾਸ) ਕਰ੍‍ਮ.


ਸੰ. क्रश ਕ੍ਰਿਸ਼. ਵਿ- ਪਤਲਾ. ਮਾੜਾ। ੨. ਕਮਜ਼ੋਰ। ੩. ਸੂਖਮ. ਅਣੁਰੂਪ. "ਨਮੋ ਸਰਬਦ੍ਰਿਸੰ। ਨਮੋ ਸਰਬਕ੍ਰਿਸੰ." (ਜਪੁ) ੪. ਸੰ. कृष् ਕ੍ਰਿਸ੍. ਧਾ- ਖਿੱਚਣਾ. ਆਕਰਸਣ ਕਰਨਾ। ੫. ਸੰ. कृषि ਕ੍ਰਿਸਿ. ਸੰਗ੍ਯਾ- ਖੇਤੀ. "ਕ੍ਰਿਸ ਕਹੁਁ ਹੋਨ ਨ ਪਾਵੈ." (ਚੰਦ੍ਰਾਵ)


ਸੰ. कृषक ਕ੍ਰਿਸਕ. ਵਿ- ਰੇਖਾ ਕਰਨ ਵਾਲਾ. ਜ਼ਮੀਨ ਪੁਰ ਹਲ ਨਾਲ ਲੀਕਾਂ ਕੱਢਣ ਵਾਲਾ। ੨. ਸੰਗ੍ਯਾ- ਕਿਸਾਨ. ਕਾਸ਼੍ਤਕਾਰ। ੩. ਬੈਲ.


ਅੰ. Christian. ਸੰਗ੍ਯਾ- ਉਹ ਆਦਮੀ ਜਿਸ ਨੇ ਹ਼ਜਰਤ ਈਸਾ Christ ਦਾ ਮਤ ਧਾਰਨ ਕੀਤਾ ਹੈ. ਈ਼ਸਾਈ.


ਕ੍ਰਿਸਨ ਜੀ ਦੀ ਰਾਣੀ ਯਮੁਨਾ, ਉਸ ਦਾ ਪਿਤਾ ਸੂਰਜ. (ਸਨਾਮਾ) ੨. ਜਾਮਵੰਤ। ੩. ਰੁਕਮਿਣੀ ਆਦਿ ਰਾਣੀਆਂ ਦੇ ਪਿਤਾ.