اُ توں شروع ہون والے پنجابی لفظاں دے معنےਉ

ਸੰ. उत्थापन. ਕ੍ਰਿ- ਮਿਟਾਉਣਾ. ਉਠਾਦੇਣਾ.#"ਖਿਨ ਮਹਿ ਥਾਪਿ ਉਥਾਪਨਹਾਰਾ." (ਮਾਝ ਮਃ ੫)#"ਖਿਨ ਮਹਿ ਥਾਪਿ ਉਥਾਪਦਾ." (ਵਾਰ ਜੈਤ)#੨. ਖੜਾ ਕਰਨਾ। ੩. ਫਿਰ ਕਾਇਮ ਕਰਨਾ.


ਸਿੰਧੀ. ਉਥਾੜੋ ਅਥਵਾ ਅਉਥਾੜੋ. [کابوُس] ਕਾਬੂਸ. Nightmare. ਦਾੱਬਾ.#ਇਹ ਰੋਗ ਮੇਦੇ ਵਿੱਚ ਬੋਝ ਹੋਣ ਤੋਂ ਅਤੇ ਦਿਮਾਗ ਦੀ ਕਮਜੋਰੀ ਤੋਂ ਹੁੰਦਾ ਹੈ. ਸੁੱਤੇ ਹੋਏ ਆਦਮੀ ਨੂੰ ਮਲੂਮ ਹੁੰਦਾ ਹੈ ਕਿ ਛਾਤੀ ਤੇ ਕੋਈ ਬੋਝ ਆਪਿਆ ਹੈ ਜਾਂ ਕਿਸੇ ਨੇ ਆਕੇ ਦੱਬ ਲਿਆ ਹੈ. ਸਾਹ ਰੁਕਦਾ ਮਲੂਮ ਹੁੰਦਾ ਹੈ, ਕਦੇ ਡਰਕੇ ਬੁਰੜਾਉਣ ਅਤੇ ਸ਼ੋਰ ਮਚਾਉਣ ਲਗਦਾ ਹੈ, ਉਥਾਰੇ ਦੇ ਰੋਗੀ ਨੂੰ ਤ੍ਰਿਵੀ (ਨਿਸੋਥ) ਦਾ ਜੁਲਾਬ ਦੇਕੇ ਦਿਲ ਦੀ ਤਾਕਤ ਅਤੇ ਹਾਜਮਾ ਠੀਕ ਕਰਨ ਲਈ ਦਵਾਈਆਂ ਵਰਤਣੀਆਂ ਚਾਹੀਏ. ਦੋ ਮਾਸ਼ੇ ਮਸਤਗੀ, ਦੋ ਮਾਸ਼ੇ ਮਿਸ਼ਰੀ ਪੀਹਕੇ ਗਾਂ, ਜਾਂ ਬਕਰੀ ਦੇ ਦੁੱਧ ਨਾਲ ਸਵੇਰ ਵੇਲੇ ਫੱਕੀ ਲੈਣੀ ਗੁਣਕਾਰੀ ਹੈ. ਇਹ ਫੱਕੀ, ਬਾਦਾਮ, ਛੋਟੀ ਇਲਾਇਚੀ, ਤੇ ਕਾਲੀ ਮਿਰਚਾਂ ਦੀ ਸਰਦਾਈ ਨਾਲ ਭੀ ਲਈ ਜਾ ਸਕਦੀ ਹੈ. ਰਾਤ ਨੂੰ ਸੌਣ ਵੇਲੇ ਹਰੜ ਦਾ ਮੁਰੱਬਾ ਖਾਣਾ ਚੰਗਾ ਹੈ. ਚਾਂਦੀ ਦੇ ਵਰਕ ਲਾਕੇ ਆਉਲੇ ਦਾ ਮੁਰੱਬਾ ਸਵੇਰ ਵੇਲੇ ਖਾਣਾ ਉੱਤਮ ਹੈ. ਸੰਗਤਰੇ ਅੰਗੂਰ ਅਨਾਰ ਆਦਿ ਫਲਾਂ ਦਾ ਸੇਵਨ ਬਹੁਤ ਅੱਛਾ ਹੈ. ਪਾਲਕ, ਮੂੰਗੀ ਦੀ ਦਾਲ, ਕੱਦ. ਤਿੱਤਰ ਆਦਿ ਸ਼ੋਰਵਾ (ਰਸਾ) ਪੱਥ ਹੈ.#ਉਥਾਰੇ ਦੇ ਰੋਗੀ ਨੂੰ ਨਸ਼ੇ ਵਾਲੀਆਂ ਚੀਜ਼ਾਂ, ਲਾਲ ਮਿਰਚ, ਮਾਸ, ਗੁੜ, ਤੇਲ ਦੀਆਂ ਚੀਜ਼ਾਂ, ਮੈਥੁਨ, ਭੈ, ਕ੍ਰੋਧ ਆਦਿ ਤੋਂ ਬਚਣਾ ਚਾਹੀਦਏ, "ਰੇ ਜਨ! ਉਥਾਰੈ ਦਬਿਓਹੁ ਸੁਤਿਆ ਗਈ ਵਿਹਾਇ." (ਵਾਰ ਸੋਰ ਮਃ ੩) ਅਵਿਦ੍ਯਾ ਰੂਪ ਨੀਂਦ ਵਿੱਚ ਫਿਕਰਾਂ ਦੇ ਖੋਟੇ ਸੰਕਲਪ ਮਲੀਨ ਅੰਤਹਕਰਣ ਵਾਲਿਆਂ ਨੂੰ ਉਥਾਰੇ ਵਾਂਙ ਆ ਦਬਾਉਂਦੇ ਹਨ.


ਸੰ. उत्थित. ਵਿ- ਉਠਿਆ ਹੋਇਆ. ਉਭਰਿਆ ਹੋਇਆ. "ਬਹੁਰ ਉਥਿਤ ਊਪਰ ਕੋ ਆਵੇ." (ਗੁਪ੍ਰਸੂ)


ਸੰ. उद्. ਧਾ- ਗਿੱਲਾ ਕਰਨਾ. ਵਹਿਣਾ। ੨. ਸੰਗ੍ਯਾ- ਜਲ. ਪਾਣੀ। ੩. ਹਾਥੀ ਦਾ ਸੰਗੁਲ.


ਸੰ. उदय. ਸੰਗ੍ਯਾ- ਉੱਪਰ ਆਉਣ ਦੀ ਕ੍ਰਿਯਾ. ਪ੍ਰਗਟ ਹੋਣ ਦੀ ਕ੍ਰਿਯਾ।#੨. ਉਨੱਤੀ. ਵ੍ਰਿੱਧਿ. "ਸਤਿਗੁਰੁ ਮਿਲੈ ਜਾ ਭਾਗੈ ਕਾ ਉਦਉ ਹੋਇ." (ਸ੍ਰੀ ਮਃ ੩)


ਸੰ. उदक. ਸੰਗ੍ਯਾ- ਪਾਣੀ. ਜਲ. "ਰਾਮ ਉਦਕਿ ਤਨੁ ਜਲਤ ਬੁਝਾਇਆ." (ਗਉ ਕਬੀਰ)#੨. ਪਿਤਰਾਂ ਨੂੰ ਜਲ ਦੇਣ ਦੀ ਕ੍ਰਿਯਾ।#੩. ਦੇਖੋ, ਉਦਕਣਾ.


ਸੰ. उदककुम्भ. ਸੰਗ੍ਯਾ- ਪਾਣੀ ਦਾ ਘੜਾ। ੨. ਘੜੇ ਵਿੱਚ ਠਹਰਿਆ ਹੋਇਆ ਜਲ. "ਜਿਉ ਪ੍ਰਤਿਬਿੰਬ ਬਿੰਬ ਕਉ ਮਿਲੀ ਹੈ ਉਦਕ ਕੁੰਭ ਬਿਗਰਾਨਾ." (ਆਸਾ ਕਬੀਰ) ਜੈਸੇ ਜਲ ਡੁਲ੍ਹਣ ਤੋਂ ਸੂਰਜ ਆਦਿ ਦਾ ਪ੍ਰਤਿਬਿੰਬ, ਬਿੰਬ ਵਿੱਚ ਮਿਲ ਜਾਂਦਾ ਹੈ, ਤੈਸੇ ਦੇਹ ਨਾਸ਼ ਹੋਣ ਤੋਂ ਗ੍ਯਾਨੀ ਦਾ ਆਤਮਾ ਪਾਰਬ੍ਰਹਮ ਵਿੱਚ ਲੀਨ ਹੁੰਦਾ ਹੈ। ੩. ਇੱਕ ਪੁਰਾਣਾ ਵੈਦ, ਜਿਸ ਦੀ ਕਥਾ ਅਨੇਕ ਸੰਸਕ੍ਰਿਤ ਦੇ ਗ੍ਰੰਥਾਂ ਵਿੱਚ ਆਈ ਹੈ.