اُ توں شروع ہون والے پنجابی لفظاں دے معنےਤ

(ਸੰ. तन्. ਧਾ- ਫੈਲਾਉਣਾ, ਲੰਮਾ ਕਰਨਾ). ਕ੍ਰਿ- ਕਸਣਾ. ਖਿੱਚਣਾ. "ਚਲੇ ਤਨਕੇ ਤਨੀਆਂ." (ਕ੍ਰਿਸਨਾਵ) ਜਾਮੇ ਦੀਆਂ ਤਣੀਆਂ ਤਣਕੇ ਚਲੇ। ੨. ਤਾਣੀ ਦਾ ਫੈਲਾਉਣਾ. ਤਣਨਾ. "ਤਨਨਾ ਬੁਨਨਾ ਸਭ ਤਜਿਓ ਹੈ ਕਬੀਰ." (ਗੂਜ ਕਬੀਰ) "ਹਮ ਘਰਿ ਸੂਤ ਤਨਹਿ ਨਿਤ ਤਾਨਾ." (ਆਸਾ ਕਬੀਰ)


ਸੰ. तन्मय. ਵਿ- ਤਦ੍ਰੂਪ. ਲਿਵਲੀਨ. "ਤਿਨ ਭੀ ਤਨਮਹਿ ਨਹੀ ਪੇਖਾ." (ਗਉ ਅਃ ਕਬੀਰ) ਆਤਮਾ ਵਿੱਚ ਲੀਨ ਹੋਇਆ ਮਨ ਨਹੀਂ ਵੇਖਿਆ। ੨. ਤਨ (ਸ਼ਰੀਰ) ਵਿੱਚ.¹


ਦੇਖੋ, ਤਨਮਹਿ ੧.


ਸੰ. तन्मात्र. ਸੰਗ੍ਯਾ- ਸਾਂਖ੍ਯ ਮਤ ਅਨੁਸਾਰ ਪੰਜ ਤੱਤਾਂ ਦਾ ਬਿਨਾ ਮਿਲਾਵਟ ਆਦਿਰੂਪ. ਸ਼ਬਦ, ਸਪਰਸ਼, ਰੂਪ, ਰਸ, ਗੰਧ.#ਉਤਪੱਤੀ ਦੇ ਪ੍ਰਕਾਰ ਵਿੱਚ ਲਿਖਿਆ ਹੈ ਕਿ ਪ੍ਰਕ੍ਰਿਤਿ ਤੋਂ ਮਹਤਤ੍ਵ ਦੀ ਉਤਪੱਤੀ ਹੁੰਦੀ ਹੈ. ਮਹਤਤ੍ਵ ਤੋਂ ਅਹੰਕਾਰ, ਅਹੰਕਾਰ ਤੋਂ ਸੋਲਾਂ ਪਦਾਰਥ ਉਪਜਦੇ ਹਨ-#ਪੰਜ ਗ੍ਯਾਨ ਇੰਦ੍ਰਿਯ, ਪੰਜ ਕਰਮ ਇੰਦ੍ਰਿਯ, ਪੰਜ ਤਨ- ਮਾਤ੍ਰ ਅਤੇ ਮਨ. "ਪ੍ਰਕ੍ਰਿਤਿ ਮੂਲ ਮਹਤਤ੍ਵ ਉਪਾਵਾ ਅਹੰਕਾਰ ਤਨਮਾਤ੍ਰ ਬਨਾਵਾ." (ਨਾਪ੍ਰ)


ਦੇਖੋ, ਤਨਮਾਤ੍ਰ.


ਵਿ- ਤਦ੍ਰੂਪ. ਲਿਵਲੀਨ. ਦੇਖੋ, ਤਨਮਹਿ ੧.


ਸੰ. ਸੰਗ੍ਯਾ- ਕੁਲ ਦਾ ਵਿਸ੍ਤਾਰ ਕਰਨ ਵਾਲਾ ਪੁਤ੍ਰ. ਬੇਟਾ. ਦੇਖੋ, ਤਨ ੧.